15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਲਵਾ ਪੋਲੀਟੈਕਨਿਕ ਕਾਲਜ ਵਿਖੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਸਮੇਂ ਧਾਰਮਿਕ ਸਮਾਗਮ ਕਰਵਾਇਆ

ਸਾਦਿਕ, 14 ਅਕਤੂਬਰ (ਆਰ. ਐਸ.

ਅਜੀਤ ਡੈਸਕ 15-10-2026
ਸਾਦਿਕ, 14 ਅਕਤੂਬਰ (ਆਰ. ਐਸ.ਧੁੰਨਾ)-ਮਾਲਵਾ ਪੌਲੀਟੈਕਨਿਕ ਕਾਲਜ ਮਚਾਕੀ ਕਲਾਂ (ਫ਼ਰੀਦਕੋਟ) ਵਿਖੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਸਮੇਂ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਦਿਆਰਥੀਆਂ, ਕਾਲਜ ਦੇ ਸਮੂਹ ਸਟਾਫ਼ , ਪੰਜਾਬ ਇੰਸਟੀਚਿਉਸ਼ਨਜ਼ ਫ਼ਰੀਦਕੋਟ ਦੇ ਸਕੱਤਰ ਇੰਜੀਂ: ਜਰਮਨਜੀਤ ਸਿੰਘ ਸੰਧੂ, ਡਾ. ਅਮਰਦੀਪ ਸਿੰਘ ਵਿਰਕ ਪਿ੍ਰੰਸੀਪਲ ਆਦੇਸ਼ ਇੰੋਸਟੀਚਿਊਟ ਆਫ ਹਾਇਰ ਸਟੱਡੀਜ਼ ਫ਼ਰੀਦਕੋਟ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੇ ਪਹਿਲੇ ਪਹਿਰ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਟਿੱਲਾ ਬਾਬਾ ਫ਼ਰੀਦ ਫ਼ਰੀਦਕੋਟ ਵਾਲਿਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਜੱਸ ਸੁਣਾ ਕੇ ਨਿਹਾਲ ਕੀਤਾ। ਗ੍ਰੰਥੀ ਸਿੰਘ ਨੇ ਸਭਨਾਂ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਭੋਗ ਉਪਰੰਤ ਇੰਜੀ: ਗੁਰਜੀਤ ਸਿੰਘ ਗਾਂਧੀ ਪ੍ਰਿੰਸੀਪਲ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ। ਇੰਜੀਂ: ਜਰਮਨਜੀਤ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਨਵੇਂ ਸ਼ੈਸ਼ਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਆਏ ਮਹਿਮਾਨਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਜੀ:ਂ ਪਿ੍ਰੰਸ ਜੈਨ, ਸ਼ੀਨੂੰ ਸ਼ਰਮਾ,ਇੰਜੀਂ: ਹਰਵਿੰਦਰ ਸਿੰਘ, ਇੰਜੀ: ਅਮਰਿੰਦਰ ਸਿੰਘ, ਇੰਜ: ਨਵਨੀਤ ਜੋਸ਼ੀ, ਲਖਵਿੰਦਰ ਕੌਰ, ਗੁਰਜੋਤ ਕੌਰ, ਮਨਪ੍ਰੀਤ ਕੌਰ, ਰਸ਼ਪਾਲ ਸਿੰਘ, ਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਗੁਰਬਾਜ਼ ਸਿੰਘ, ਸੰਜੇ ਕਪੂਰ, ਕਰਨਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਆਦਿ ਸਟਾਫ਼ ਮੈਂਬਰਾਂ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਨਾਜ ਮੰਡੀ ’ਚ ਲਿਫ਼ਟਿੰਗ ਦੀ ਸਮੱਸਿਆ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।