07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਲਈ ਧਾਰਮਿਕ ਸਮਾਗਮ ਕਰਵਾਇਆ

ਸਾਦਿਕ, 6 ਅਕਤੂਬਰ (ਆਰ. ਐਸ.

ਅਜੀਤ ਡੈਸਕ 07-10-2026
ਸਾਦਿਕ, 6 ਅਕਤੂਬਰ (ਆਰ.ਐਸ.ਧੁੰਨਾ)-ਦਾਣਾ ਮੰਡੀ ਸਾਦਿਕ ਵਿਖੇ ਝੋਨੇ ਦੀ ਆਮਦ ਤੇਜ਼ ਹੋ ਚੁੱਕੀ ਹੈ ਅਤੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵਲੋਂ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਮਾਰਕੀਟ ਕਮੇਟੀ ਸਾਦਿਕ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗ੍ਰੰਥੀ ਭੋਲਾ ਸਿੰਘ ਨੇ ਸਮੂਹ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਪਰਮਜੀਤ ਸੋਨੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਇਨ੍ਹਾਂ ਮੁਸ਼ਕਿਲਾਂ ਦਾ ਜਲਦੀ ਹੱਲ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਚੇਅਰਮੈਨ ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ, ਗੁਰਜੀਤ ਸਿੰਘ ਦਿਉਲ ਡੀ.ਐਫ਼.ਐਸ.ਸੀ, ਗੁਰਚਰਨ ਸਿੰਘ ਮੰਟੂ ਡੀ.ਐਫ਼.ਐਸ.ਓ, ਮਨੀਸ਼ ਕੁਮਾਰ ਡੀ.ਐਮ ਓ, ਸੁਖਜਿੰਦਰ ਕੌਰ ਡੀ.ਐਮ ਮਾਰਕਫੈੱਡ, ਹਰਬਿੰਦਰ ਸਿੰਘ ਔਲਖ ਡੀ.ਐਮ ਵੇਅਰ ਹਾਊਸ, ਵਰਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਸਾਦਿਕ, ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਾਦਿਕ, ਦੀਪਕ ਕੁਮਾਰ ਸਿੰਗਲਾ, ਪ੍ਰਤਾਪ ਸਿੰਘ ਇੰਸਪੈਕਟਰ ਪਨਗ੍ਰੇਨ, ਗੁਰਸੇਵਕ ਸਿੰਘ ਬੁੱਟਰ, ਬਲਜਿੰਦਰ ਸਿੰਘ ਧਾਲੀਵਾਲ, ਸਰਪੰਚ ਦੀਸ਼ਾ ਸਿੰਘ ਸਾਦਿਕ, ਦਲਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸੰਧੂ, ਪ੍ਰਧਾਨ ਸੁਖਰਾਜ ਸਿੰਘ ਬੁੱਟਰ ਟਰੱਕ ਯੂਨੀਅਨ ਸਾਦਿਕ, ਪਰਮਜੀਤ ਸਿੰਘ ਢਿੱਲਵਾਂ ਖੁਰਦ, ਦੀਪਕ ਕੁਮਾਰ ਸੋਨੂੰ, ਗੁਰਪ੍ਰੀਤ ਬਰਾੜ, ਪੰਕਜ ਅਗਰਵਾਲ, ਸਨੀ ਅਰੋੜਾ, ਅਸ਼ੋਕ ਕੁਮਾਰ ਹੈਪੀ, ਰੇਵਤੀ ਰਮਨ ਲੇਖਾਕਾਰ, ਬਖਤੌਰ ਸਿੰਘ ਢਿੱਲੋਂ ਬੀ ਕੇ ਯੂ ਮਾਲਵਾ, ਜਗਸੀਰ ਸਿੰਘ ਸਾਧੂਵਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲਾਲ ਕੋਠੀ ਤੋਂ ਬਾਈਪਾਸ ਵਾਲੀ ਸੜਕ ਨਵਿਆਉਣ ਮੌਕੇ ਮਿੱਟੀ ’ਤੇ ਪਾਈ ਗਈ ਪ੍ਰੀਮਿਕਸ ਅਗਲੀ ਖ਼ਬਰ ਵੈਲਫੇਅਰ ਸੇਵਾ ਸੁਸਾਇਟੀ ਵਲੋਂ ‘20 ਸਵਾਲ-20 ਇਨਾਮ’ ਦਾ ਕਿਤਾਬਚਾ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।