07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਾਵਰੀਆ ਸਮਾਜ ਸੰਗਠਨ ਦੀ ਅਹਿਮ ਮੀਟਿੰਗ ਹੋਈ

ਬਰਗਾੜੀ, 6 ਅਕਤੂਬਰ ( ਲਖਵਿੰਦਰ ਸ਼ਰਮਾ)-ਬਾਵਰੀਆ ਸਮਾਜ ਸੰਗਠਨ ਦੀ ਅਹਿਮ ਮੀਟਿੰਗ ਬਰਗਾੜੀ ਵਿਖੇ ਸੰਗਠਨ ਦੇ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਕਾਬਲਵਾਲਾ, ਜਨਰਲ ਸਕੱਤਰ ਪਰਮਜੀਤ ਸਿੰਘ ਬਰਗਾੜੀ, ਕੁਲਵੰਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਹੋਈ। ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ ਕੱਟੇ ਗਏ ਦੋ ਪ੍ਰਤੀਸ਼ਤ ਕੋਟੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਲਈ ਸਮੂਹ ਬਾਵਰੀਆ ਸਮਾਜ ਨੂੰ ਇੱਕਠੇ ਹੋਣ ਦੀ ਅਹਿਮ ਲੋੜ ਹੈ।

ਅਜੀਤ ਡੈਸਕ 07-10-2026
ਬਰਗਾੜੀ, 6 ਅਕਤੂਬਰ ( ਲਖਵਿੰਦਰ ਸ਼ਰਮਾ)-ਬਾਵਰੀਆ ਸਮਾਜ ਸੰਗਠਨ ਦੀ ਅਹਿਮ ਮੀਟਿੰਗ ਬਰਗਾੜੀ ਵਿਖੇ ਸੰਗਠਨ ਦੇ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਕਾਬਲਵਾਲਾ, ਜਨਰਲ ਸਕੱਤਰ ਪਰਮਜੀਤ ਸਿੰਘ ਬਰਗਾੜੀ, ਕੁਲਵੰਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਹੋਈ। ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ ਕੱਟੇ ਗਏ ਦੋ ਪ੍ਰਤੀਸ਼ਤ ਕੋਟੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਲਈ ਸਮੂਹ ਬਾਵਰੀਆ ਸਮਾਜ ਨੂੰ ਇੱਕਠੇ ਹੋਣ ਦੀ ਅਹਿਮ ਲੋੜ ਹੈ। ਸੰਗਠਨ ਦੀ ਮਜ਼ਬੂਤੀ ਲਈ ਪਿੰਡਾਂ ਵਿਚ ਕਮੇਟੀਆਂ ਦਾ ਗਠਨ ਕਰਕੇ ਅਹੁਦੇਦਾਰ ਚੁਣੇ ਜਾ ਰਹੇ ਹਨ ਤਾਂ ਕਿ ਸੰਗਠਨ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਨਾਲ ਧੱਕੇਸ਼ਾਹੀਆਂ ਕਰਨ ਵਾਲੇ ਕੁਝ ਅਫ਼ਸਰਾਂ ਜਾਂ ਕੁਝ ਸਿਆਸੀ ਲੀਡਰਾਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਸਮਾਜ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਕਮੇਟੀ ਪ੍ਰਧਾਨ ਚਤਰ ਦਾਸ ਬਰਗਾੜੀ, ਮੀਤ ਪ੍ਰਧਾਨ ਬਲਜੀਤ ਸਿੰਘ, ਸਕੱਤਰ ਸੁਖਪਾਲ ਸਿੰਘ, ਸੁਖਦੇਵ ਸਿੰਘ, ਖਜ਼ਾਨਚੀ ਬਲਵਿੰਦਰ ਸਿੰਘ, ਪੰਚ ਡਾ. ਵੀਰ ਸਿੰਘ, ਕਰਮਜੀਤ ਸਿੰਘ, ਗੁਰਦਿਆਲ ਸਿੰਘ, ਗਗਨਦੀਪ ਸਿੰਘ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ, ਹਰਨੇਕ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ, ਸਰਵਨ ਸਿੰਘ, ਗੁਰਮੇਲ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੈਲਫੇਅਰ ਸੇਵਾ ਸੁਸਾਇਟੀ ਵਲੋਂ ‘20 ਸਵਾਲ-20 ਇਨਾਮ’ ਦਾ ਕਿਤਾਬਚਾ ਰਿਲੀਜ਼ ਅਗਲੀ ਖ਼ਬਰ 5ਵੀਂ ਰੁਹਾਨੀ ਸ਼ਾਮ ’ਚ ਕਲਾਕਾਰਾਂ ਨੇ ਸੰਗੀਤਕ ਸੁਰਾਂ ਨਾਲ ਦਰਸ਼ਕ ਝੂੰਮਣ ਲਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।