29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ - ਏ - ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕਵਿਤਾ ਗਾਇਣ ਕਰਵਾਇਆ

ਫ਼ਰੀਦਕੋਟ , ( ਜਸਵੰਤ ਸਿੰਘ ਪੁਰਬਾ )- ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸ਼ਹੀਦ - ਏ - ਆਜ਼ਮ ਸ : ਭਗਤ ਸਿੰਘ ਜੀ ਦੇ 119 ਵੇਂ ਜਨਮ ਦਿਵਸ ਮੌਕੇ ਕਵਿਤਾ ਗਾਇਣ ਕਰਵਾਇਆ ਗਿਆ । ਜਿਸ ਵਿਚ ਕਾਲਜ ਦੇ ਈ .

ਸ਼ਹੀਦ ਭਗਤ ਸਿੰਘ ਦੀਆਂ ਬਣਾਈਆਂ ਤਸਵੀਰਾਂ ਦਿਖਾਉਂਦੇ ਹੋਏ ਵਿਦਿਆਰਥੀ । ਅਜੀਤ ਤਸਵੀਰ ਦੀ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਪੰਜਾਬ ਇਕਾਈ ਸਾਦਿਕ ਦੇ ਮੈਂਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਹੋਏ । ਤਸਵੀਰ : ਆਰ . ਐਸ . ਧੁੰਨਾ 29-09-2026
ਫ਼ਰੀਦਕੋਟ , ( ਜਸਵੰਤ ਸਿੰਘ ਪੁਰਬਾ )- ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸ਼ਹੀਦ - ਏ - ਆਜ਼ਮ ਸ : ਭਗਤ ਸਿੰਘ ਜੀ ਦੇ 119 ਵੇਂ ਜਨਮ ਦਿਵਸ ਮੌਕੇ ਕਵਿਤਾ ਗਾਇਣ ਕਰਵਾਇਆ ਗਿਆ । ਜਿਸ ਵਿਚ ਕਾਲਜ ਦੇ ਈ . ਟੀ . ਟੀ ਵਿਦਿਆਰਥੀਆਂ ਨੇ ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਵਰਗੇ ਸੁਰਮੇ ਨੇ ਆਪਣੇ ਜੀਵਨ ਨੂੰ ਦੇਸ਼ ਪਿਆਰ ਦੇ ਨਾਲ ਨਾਲ ਆਪਣੇ ਕਰਤਵਾਂ ਦੀ ਵੀ ਪਾਲ ਣਾ ਕਰਨੀ ਚਾਹੀਦੀ ਹੈ ਅਤੇ ਦੇਸ਼ ਪਿਆਰ ਦੇ ਨਾਲ ਨਾਲ ਆਪਣੇ ਕਰਤੱਵਾਂ ਦੀ ਵੀ ਪਾਲਣਾ ਚਾਹੀਦੀ ਹੈ । ਅੰਤ ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਵਿਦਿਆਰਥਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੰਦੀਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ । ਫ਼ਰੀਦਕੋਟ , ( ਹਰਮਿੰਦਰ ਸਿੰਘ ਮਿੰਦਾ )- ਸ਼ਹੀ ਦ ਏ ਆਜ਼ਮ ਸ : ਭਗਤ ਸਿੰਘ ਦਾ 119 ਵਾਂ ਜਨਮ ਦਿਵਸ ਰੋਟਰੀ ਕਲੱਬ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਗਿਆ । ਕਲੱਬ ਮੈਂਬਰਾਂ ਨੇ ਸ਼ਹੀਦ ਏ ਆਜ਼ਮ ਸ : ਭਗਤ ਸਿੰਘ ਦੇ ਬੁੱਤ ’ ਤੇ ਫ਼ੁੱਲ ਮਾਲਾਵਾਂ ਭੇਟ ਕਰਕੇ ਇਨਕਲਾਬ - ਜ਼ਿੰਦਾਬਾਦ ਦੇ ਨਾਅਰੇ ਲਗਾਏ । ਕਲੱਬ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਸ : ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤ ਦਾ ਜਾਮ ਹਸ ਕੇ ਪੀਤਾ ਸੀ । ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਕੇ ਸ਼ਹੀਦਾਂ ਦੇ ਸੁਪਨਿਆ ਦਾ ਭਾਰਤ ਸਿਰਜੀਏ । ਇਸ ਮੌਕੇ ਪਿ੍ਤਪਾਲ ਸਿੰਘ ਕੋਹਲੀ , ਅਸ਼ਵਨੀ ਬਾਂਸਲ , ਡਾ . ਬਲਜੀਤ ਸ਼ਰਮਾ , ਕੇ . ਪੀ . ਸਿੰਘ ਸਰਾਂ , ਸੁਰਿੰਦਰ ਬਾਂਸਲ ਆਦਿ ਹਾਜ਼ਰ ਸਨ । ਭਗਤ ਸਿੰਘ ਦੇ ਜਨਮ ਦਿਵਸ ’ ਤੇ ਸਕੂਲ ਨੂੰ ਪ੍ਰਦੂਸ਼ਣ ਤੇ ਪਲਾਸਟਿਕ ਮੁਕਤ ਕਰਨ ਦਾ ਸੰਕਲਪ ਲਿਆ ਕੋਟਕਪੂਰਾ , ( ਹਰਪ੍ਰੀਤ ਸਿੰਘ ਚਾਨਾ )- ਡਾ . ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ । ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ , ਗੀਤ , ਕਵਿਤਾ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ । ਸਮਾਗਮ ਵਿਚ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੁੱਖ ਮਹਿਮਾਨ ਵਜੋਂ ਅਤੇ ਬਲਜੀਤ ਸਿੰਘ ਖੀਵਾ , ਹਰਪ੍ਰੀਤ ਸਿੰਘ ਤੇ ਡੇਅ ਸਟਾਰ ਇਮੀਗ੍ਰੇਸ਼ਨ ਦੇ ਮੁਖੀ ਰਾਜਦੀਪ ਸਿੰਘ ਜਟਾਣਾ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ । ਪ੍ਰਿੰਸੀਪਲ ਸਹੋਤਾ ਨੇ ਵਿਦਿਆਰਥੀਆਂ ਨੂੰ ਜਿੱਥੇ ਇਨਕਲਾਬੀ ਵਿਰਾਸਤ ਦੇ ਪਹਿਰੇਦਾਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਦੱਸਿਆ ਉੱਥੇ ਦੇਸ਼ ਦੀ ਆਜ਼ਾਦੀ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਯੋਗਦਾਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ । ਐਨ . ਐਸ . ਐਸ . ਕੈਂਪ ਦੌਰਾਨ ਉਨ੍ਹਾਂ ਨੇ ਸਕੂਲ ਕੈਂਪਸ ਨੂੰ ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਇਸ ਮੁਹਿੰਮ ਦਾ ਆਗਾਜ਼ ਵੀ ਕੀਤਾ । ਵਿਦਿਆਰਥੀਆਂ ਨੂੰ ਮੁਹਿੰਮ ਇਸ ਸਬੰਧੀ ਸਹੁੰ ਵੀ ਚੁਕਾਈ ਗਈ । ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੋਸਟਰ ਮੁਕਾਬਲੇ ਵਿਚ 12 ਵੀਂ ਜਮਾਤ ਦੀ ਵਿਦਿਆਰਥਣ ਪਰਨੀਤ ਕੌਰ , 10 ਵੀਂ ਜਮਾਤ ਦੀ ਵਿਦਿਆਰਥਣ ਸੁਹਾਨਾ ਅਤੇ 7 ਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ ਪਹਿਲਾ , 11 ਵੀਂ ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ , 9 ਵੀਂ ਜਮਾਤ ਦੀ ਵਿਦਿਆਰਥਣ ਡੌਲੀ ਅਤੇ 8 ਵੀਂ ਜਮਾਤ ਦੀ ਵਿਦਿਆਰਥਣ ਅਵਿਜੋਤ ਕੌਰ ਨੇ ਦੂਸਰਾ , 11 ਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ , 9 ਵੀਂ ਜਮਾਤ ਦੀ ਵਿਦਿਆਰਥਣ ਪ੍ਰੀਤ ਕੌਰ ਅਤੇ 6 ਵੀਂ ਜਮਾਤ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ । ਵਾਤਾਵਰਨ ਪ੍ਰਦੂਸ਼ਣ ਸਬੰਧੀ ਕਰਵਾਏ ਪੋਸਟਰ ਮੁਕਾਬਲੇ ਵਿਚ 11 ਵੀਂ ਜਮਾਤ ਦੀ ਮੀਨਾਕਸ਼ੀ , 12 ਵੀਂ ਜਮਾਤ ਦੀ ਮੁਸਕਾਨਦੀਪ ਕੌਰ , 10 ਵੀਂ ਜਮਾਤ ਦੀ ਨਵਦੀਪ ਕੌਰ ਅਤੇ 7 ਵੀਂ ਜਮਾਤ ਦੀ ਮਹਿਕ ਨੇ ਪਹਿਲਾ , 12 ਵੀਂ ਜਮਾਤ ਦੀ ਅਮਨਦੀਪ ਕੌਰ , 9 ਵੀਂ ਜਮਾਤ ਦੀ ਹਿਨਾ ਅਤੇ 7 ਵੀਂ ਜਮਾਤ ਦੀ ਸੁਖਪ੍ਰੀਤ ਕੌਰ ਨੇ ਦੂਸਰਾ , 11 ਵੀਂ ਜਮਾਤ ਦੀ ਵੰਸ਼ੂ , 12 ਵੀਂ ਜਮਾਤ ਦੀ ਰਿਤੂ , 10 ਵੀਂ ਜਮਾਤ ਦੀ ਖੁਸ਼ਦੀਪ ਕੌਰ , 9 ਵੀਂ ਜਮਾਤ ਦੀ ਮੁਸਕਾਨ ਅਤੇ 6 ਵੀਂ ਜਮਾਤ ਦੀ ਕ੍ਰਿਤੀਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ । ਭਾਸ਼ਣ ਮੁਕਾਬਲੇ ਵਿਚ 12 ਵੀਂ ਜਮਾਤ ਦ ੀ ਅੰਕਿਤਾ , ਗੀਤ ਮੁਕਾਬਲੇ ਵਿਚ 11 ਵੀਂ ਜਮਾਤ ਦੀ ਗੁਰਲੀਨ ਕੌਰ ਅਤੇ ਕਵਿਤਾ ਮੁਕਾਬਲੇ ਵਿਚ 12 ਵੀਂ ਜਮਾਤ ਦੀ ਸਿਮਰਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ । ਵੱਖ ਵੱਖ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਨ . ਐਸ . ਐਸ . ਦੇ ਇੰਚਾਰਜ ਸ਼ਵਿੰਦਰ ਕੌਰ , ਸੰਦੀਪ ਕੌਰ , ਚੰਦਨ ਕੌਰ ਸੋਢੀ , ਪਰਮਜੀਤ ਕੌਰ , ਵਿਵੇਕ ਕਪੂਰ ਤੋਂ ਇਲਾਵਾ ਬਲਜੀਤ ਕੌਰ ਤੱਗੜ , ਰਜਨੀ ਵਸ਼ਿਸ਼ਟ , ਪੂਨਮ ਦਿਓੜਾ , ਨਵਦੀਪ ਕੱਕੜ , ਰਾਜਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ । ਮੰਚ ਸੰਚਾਲਨ ਵਿਦਿਆਰਥਣ ਅੰਕਿਤਾ ਅਤੇ ਪਰਨੀਤ ਕੌਰ ਨੇ ਕੀਤਾ । ਸਾਦਿਕ, (ਆਰ.ਐਸ.ਧੁੰਨਾ)- ਦੇ ਸ਼ ਦੇ ਮਹਾਨ ਸ਼ਹੀਦ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਾਦਿਕ ਵਿਖੇ ਦੀ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਪੰਜਾਬ ਇਕਾਈ ਸਾਦਿਕ ਵਲੋਂ ਮਨਾਇਆ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਭਗਤ ਸਿੰਘ ਦੀ ਤਸਵੀਰ ’ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ। ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਕ੍ਰਾਂਤੀਕਾਰੀ ਸਾਡੇ ਲਈ ਉਹ ਚਾਨਣ ਮੁਨਾਰਾ ਹੁੰਦੇ ਹਨ ਜਿਨ੍ਹਾਂ ਤੋਂ ਸੇਧ ਲੈ ਕੇ ਸਾਨੂੰ ਦੇਸ਼ ਕੌਮ ਪ੍ਰਤੀ ਜਜ਼ਬਾ ਰੱਖਣ ਦਾ ਹੌਸਲਾ ਮਿਲਦਾ ਹੈ। ਇਕਾਈ ਪ੍ਰਧਾਨ ਰਮੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਭਗਤ ਸਿੰਘ ਦਾ ਸੁਪਨਾ ਕਿਰਤੀ ਤੇ ਕਿਸਾਨ ਨੂੰ ਖੁਸ਼ਹਾਲ ਵੇਖਣਾ ਸੀ ਜਦੋਂ ਕਿ ਮਿਹਨਤ, ਬਰਾਬਰੀ ਤੇ ਇਨਸਾਫ਼ ਉਸ ਲਈ ਮਹੱਤਵਪੂਰਨ ਸਨ। ਇਸ ਮੌਕੇ ਜਸਕਰਨ ਦਾਬੜਾ, ਲਖਵਿੰਦਰ ਸਿੰਘ ਸਿੱਧੂ ਜੰਡ ਸਾਹਿਬ, ਮਨਮੀਤ ਧੁੰਨਾ, ਸੰਤੋਖ ਸਿੰਘ ਚੋਪੜਾ, ਭਰਪੂਰ ਸਿੰਘ ਵਿਰਕ ਦੀਪ ਸਿੰਘ ਵਾਲਾ, ਚਮਕੌਰ ਸਿੰਘ ਕਿੰਗਰਾ, ਜਸਪਾਲ ਸਿੰਘ, ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਕੁਮਾਰ, ਸੰਜੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ‘ਪੰਜਾਬ ਬਚਾਓ’ ਦੇ ਦੂਜੇ ਪੜਾਅ ਦੀ ਤਿਆਰੀ ਅਗਲੀ ਖ਼ਬਰ ਮਾਲਵਾ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।