29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਵ. ਦਿਲਬਾਗ ਸਿੰਘ ਬਰਾੜ, ਅਮਰਿੰਦਰ ਸਿੰਘ ਬਨੀ ਬਰਾੜ, ਸੁਮਿਤ ਸਿੰਘ ਬਰਾੜ

ਕੋਟਕਪੂਰਾ, 28 ਸਤੰਬਰ (ਮੋਹਰ ਸਿੰਘ ਗਿੱਲ)- ਜ਼ਿਲ੍ਹਾ ਫ਼ਰੀਦਕੋਟ ਦੇ ਵੱਡੇ ਪਿੰਡ ਪੰਜਗਰਾਈਂ ਕਲਾਂ ਦੀ ਸਰਪੰਚੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਤੋਂ ਲੈ ਕੇ ਕਾਂਗਰਸ ਪਾਰਟੀ ’ਚ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰ ਚੁੱਕੇ ਮਰਹੂਮ ਦਿਲਬਾਗ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕੋਟਕਪੂਰਾ ਦੇ ਸਿਆਸੀ ਵਾਰਿਸ ਵਜੋਂ ਉਭਰ ਰਹੇ ਹਨ ਬਰਾੜ ਭਰਾ। ਇਸ ਸਮੇਂ ਉਨ੍ਹਾਂ ਦੇ ਭਤੀਜੇ ਅਮਰਿੰਦਰ ਸਿੰਘ ਬਨੀ ਬਰਾੜ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਅਤੇ ਪੁੱਤਰ ਸੁਮਿਤ ਸਿੰਘ ਬਰਾੜ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਵੋਟਾਂ ਦੁਆਰਾ ਚੁਣੇ ਹੋਏ ਪ੍ਰਧਾਨ ਹਨ।

ਅਜੀਤ ਡੈਸਕ 29-09-2026
ਕੋਟਕਪੂਰਾ, 28 ਸਤੰਬਰ (ਮੋਹਰ ਸਿੰਘ ਗਿੱਲ)- ਜ਼ਿਲ੍ਹਾ ਫ਼ਰੀਦਕੋਟ ਦੇ ਵੱਡੇ ਪਿੰਡ ਪੰਜਗਰਾਈਂ ਕਲਾਂ ਦੀ ਸਰਪੰਚੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਤੋਂ ਲੈ ਕੇ ਕਾਂਗਰਸ ਪਾਰਟੀ ’ਚ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰ ਚੁੱਕੇ ਮਰਹੂਮ ਦਿਲਬਾਗ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕੋਟਕਪੂਰਾ ਦੇ ਸਿਆਸੀ ਵਾਰਿਸ ਵਜੋਂ ਉਭਰ ਰਹੇ ਹਨ ਬਰਾੜ ਭਰਾ। ਇਸ ਸਮੇਂ ਉਨ੍ਹਾਂ ਦੇ ਭਤੀਜੇ ਅਮਰਿੰਦਰ ਸਿੰਘ ਬਨੀ ਬਰਾੜ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਅਤੇ ਪੁੱਤਰ ਸੁਮਿਤ ਸਿੰਘ ਬਰਾੜ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਵੋਟਾਂ ਦੁਆਰਾ ਚੁਣੇ ਹੋਏ ਪ੍ਰਧਾਨ ਹਨ। ਦੋਵੇਂ ਬਰਾੜ ਭਰਾ ਕਾਂਗਰਸ ਪਾਰਟੀ ਦੀ ਸਰਗਰਮ ਸਿਆਸਤ ਦਾ ਹਿੱਸਾ ਬਣ ਰਹੇ ਹਨ। ਜ਼ਿਕਰਯੋਗ ਹੈ ਕਿ ਸਵ. ਬਰਾੜ ਹੁਰਾਂ ਦਾ ਭਤੀਜਾ ਭੁਪਿੰਦਰ ਸਿੰਘ ਵਿੱਕੀ ਬਰਾੜ ਪਿੰਡ ਪੰਜਗਰਾਈਂ ਕਲਾਂ ਦਾ ਸਰਬਸੰਮਤੀ ਨਾਲ ਸਰਪੰਚ ਚੁਣੇ ਬਾਅਦ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਦੇ ਅਤਿ ਕਰੀਬੀ ਸਾਥੀ ਬਣ ਗਏ ਸਨ ਅਤੇ ਉਨ੍ਹਾਂ ਵਲੋਂ ਹੀ ਵਿੱਕੀ ਬਰਾੜ ਨੂੰ ਟਰੱਕ ਯੂਨੀਅਨ ਭਦੌੜ ਦਾ ਪ੍ਰਧਾਨ ਬਣਾਇਆ ਗਿਆ ਸੀ। ਪਿਛਲੇ ਸਮੇਂ ਦੌਰਾਨ ਭੁਪਿੰਦਰ ਸਿੰਘ ਵਿੱਕੀ ਬਰਾੜ ਦੀ ਬੇਵਕਤੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਅਮਰਿੰਦਰ ਸਿੰਘ ਬਨੀ ਬਰਾੜ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ’ਚ ਪੂਰੀ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਏ ਹਨ। ਯੂਥ ਕਾਂਗਰਸ ਹਲਕਾ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਘੁਮਿਆਰਾ ਸਾਬਕਾ ਸਰਪੰਚ ਨੇ ਬਰਾੜ ਭਰਾਵਾਂ ਦੇ ਕਾਂਗਰਸ ਪਾਰਟੀ ਦੀ ਸਰਗਰਮ ਸਿਆਸਤ ’ਚ ਹਿੱਸਾ ਲੈਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹਾ ਰਾਜਸੀ ਮਾਹੌਲ ਪੈਦਾ ਹੋਣ ਨਾਲ਼ ਮਰਹੂਮ ਬਰਾੜ ਦੇ ਸਮਰਥਕਾਂ ’ਚ ਖ਼ੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਦੇ ਜ਼ਿਲ੍ਹਾ ਹੈਂਡਬਾਲ ਟੀਮ ਦਾ ਖਿਡਾਰੀ ਏਕਮਜੋਤ ਸਨਮਾਨਿਤ ਅਗਲੀ ਖ਼ਬਰ ਕੇ.ਵੀ.ਕੇ ਫ਼ਰੀਦਕੋਟ ਵਲੋਂ ਸਵੱਛ ਭਾਰਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।