22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰੂ ਕੀ ਢਾਬ ਵਿਖੇ 16ਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਜੈਤੋ, 21 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਗੁਰੂ ਕੀ ਢਾਬ (ਮੱਤਾ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 16ਵਾਂ ਇਕ ਰੋਜ਼ਾ ਓਪਨ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਟੂਰਨਾਮੈਂਟ ਵਿਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ 40 ਟੀਮਾਂ ਨੇ ਓਪਨ ਕਬੱਡੀ ਮੁਕਾਬਲਿਆਂ ਵਿਚ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਫ਼ਸਵੇਂ ਮੁਕਾਬਲੇ ਤੋਂ ਬਾਅਦ ਵਾਂਦਰ ਡੋਡ ਦੀ ਟੀਮ ਜੇਤੂ ਰਹੀ ਜਦਕਿ ਘਾਗਾ (ਜਲਾਲਾਬਾਦ) ਦੀ ਟੀਮ ਉਪ ਜੇਤੂ ਰਹੀ।

ਪਿੰਡ ਗੁਰੂ ਕੀ ਢਾਬ (ਮੱਤਾ) ਵਿਖੇ ਟੂਰਨਾਮੈਂਟ ਦੌਰਾਨ ਵਿਧਾਇਕ ਅਮੋਲਕ ਸਿੰਘ, ਸੂਬਾ ਸਿੰਘ ਬਾਦਲ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਖਿਡਾਰੀਆਂ ਦੇ ਨਾਲ । ਅਜੀਤ ਤਸਵੀਰ 22-09-2026

ਜੈਤੋ, 21 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਗੁਰੂ ਕੀ ਢਾਬ (ਮੱਤਾ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 16ਵਾਂ ਇਕ ਰੋਜ਼ਾ ਓਪਨ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਟੂਰਨਾਮੈਂਟ ਵਿਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ 40 ਟੀਮਾਂ ਨੇ ਓਪਨ ਕਬੱਡੀ ਮੁਕਾਬਲਿਆਂ ਵਿਚ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਫ਼ਸਵੇਂ ਮੁਕਾਬਲੇ ਤੋਂ ਬਾਅਦ ਵਾਂਦਰ ਡੋਡ ਦੀ ਟੀਮ ਜੇਤੂ ਰਹੀ ਜਦਕਿ ਘਾਗਾ (ਜਲਾਲਾਬਾਦ) ਦੀ ਟੀਮ ਉਪ ਜੇਤੂ ਰਹੀ। 45 ਕਿਲੋ ਵਰਗ ਦੇ ਮੁਕਾਬਲਿਆਂ ਵਿਚ 32 ਟੀਮਾਂ ਨੇ ਭਾਗ ਲਿਆ, ਜਿਸ ਵਿਚ ਮੱਤਾ ਦੀ ਟੀਮ ਜੇਤੂ ਅਤੇ ਦਬੜ੍ਹੀਖਾਨਾ ਦੀ ਟੀਮ ਉਪ ਜੇਤੂ ਰਹੀ। ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿਚ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਜੇਤੂ ਟੀਮਾਂ ਅਤੇ ਖ਼ਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਵਿਧਾਇਕ ਅਮੋਲਕ ਸਿੰਘ ਨੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਸਫ਼ਲ ਪ੍ਰਬੰਧ ਲਈ ਵਧਾਈ ਦਿੰਦਿਆਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਸੂਬਾ ਸਿੰਘ ਬਾਦਲ ਨੇ ਵੀ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਸੰਦੀਪ ਕੌਰ ਖ਼ਾਲਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’, ਦਲੇਰ ਸਿੰਘ ਡੋਡ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ, ਕੌਂਸਲਰ ਦਿਲਬਾਗ ਸਿੰਘ ਬਾਗੀ, ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜਾਕ, ਸਾਬਕਾ ਸਰਪੰਚ ਮੇਹਰ ਸਿੰਘ ਕਰੀਰਵਾਲੀ ਅਤੇ ਹਰਪਿੰਦਰ ਸਿੰਘ ਭੱਟੀ ਸਮੇਤ ਵੱਡੀ ਗਿਣਤੀ ਵਿਚ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਆਗੂ ਹਾਜ਼ਰ ਸਨ। ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਪ੍ਰਬੰਧਕ ਕਮੇਟੀ ’ਚ ਸਾਬਕਾ ਸਰਪੰਚ ਅਮਨਦੀਪ ਸਿੰਘ ਵਾਂਦਰ, ਕਬੱਡੀ ਖਿਡਾਰੀ ਰਾਜੂ ਸਿੰਘ ਸਰਾਵਾਂ, ਇਕਬਾਲ ਸਿੰਘ ਵਾਂਦਰ ਗੁਰੂ ਕੀ ਢਾਬ, ਮਨਦੀਪ ਸਿੰਘ ਵਾਂਦਰ ਪ੍ਰਧਾਨ, ਹਰਦੀਪ ਸਿੰਘ ਵਾਂਦਰ, ਪੁਲਿਸ ਕਰਮਚਾਰੀ ਇੰਦਰਜੀਤ ਸਿੰਘ, ਕਬੱਡੀ ਖਿਡਾਰੀ ਗਗਨਦੀਪ ਸਿੰਘ, ਦੇਵਿੰਦਰ ਸਿੰਘ ਚਹਿਲ, ਜਬਰ ਸਿੰਘ ਸਰਾਂ, ਡਾ. ਬਲਕਰਨ ਸਿੰਘ, ਜਸਵੀਰ ਸਿੰਘ ਕਾਕਾ, ਪੁਲਿਸ ਕਰਮਚਾਰੀ ਜਸਵੀਰ ਸਿੰਘ, ਕਰਨਬੀਰ ਸਿੰਘ, ਮਨੀ ਸੇਖੋਂ, ਨਵਦੀਪ ਸਿੰਘ ਵਾਂਦਰ, ਜਸਵੰਤ ਸਿੰਘ ਵਾਂਦਰ, ਹਰਵਿੰਦਰ ਸਿੰਘ ਫ਼ੌਜੀ, ਲਵਪ੍ਰੀਤ ਸਿੰਘ ਮੱਤਾ, ਜਸਪ੍ਰੀਤ ਸਿੰਘ ਵਾਂਦਰ, ਸਾਹਿਲ ਗੁਪਤਾ, ਮਾਘ ਸਿੰਘ, ਬਲਵਿੰਦਰ ਸਿੰਘ ਸਰਪੰਚ ਕੋਠੇ ਸਰਾਂਵਾਂ ਅਤੇ ਲਖਵਿੰਦਰ ਸਿੰਘ ਸਾਬਕਾ ਸਰਪੰਚ ਸਮੇਤ ਹੋਰ ਸਹਿਯੋਗੀਆਂ ਨੇ ਅਹਿਮ ਭੂਮਿਕਾ ਨਿਭਾਈ।

ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਹੈਂਡਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਵਾਈਆਂ ਦੇ ਪ੍ਰਭਾਵਾਂ ਸਬੰਧੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।