ਸੜਕਾਂ ਦੀਆਂ ਸਾਈਡਾਂ ’ਤੇ ਖੱਡੇ ਪੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਜੈਤੋ, 19 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਬ ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਪ੍ਰਾਈਵੇਟ ਮਹਿਕਮਿਆਂ ਵਲੋਂ ਖੱਡੇ ਪੁੱਟ ਕੇ ਕਈ-ਕਈ ਦਿਨ ਓਪਨ ਛੱਡ ਦਿੱਤੇ ਜਾਂਦੇ ਹਨ ਜਿਸ ਕਾਰਨ ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ ਕਿਉਂਕਿ ਰਾਤ ਬਰਾਤੇ ਸੜਕਾਂ ਤੋਂ ਲੰਘਣ ਵਾਲੇ ਵਾਹਨ ਚਾਲਕ ਅਕਸਰ ਹੀ ਇਨ੍ਹਾਂ ਓਪਨ ਖੱਡਿਆਂ ਦੇ ਵਿਚ ਵੱਜ ਜਾਂਦੇ ਹਨ ਜਿਸ ਕਾਰਨ ਚਾਲਕ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਚਾਲਕ ਮੌਤ ਦੇ ਮੂੰਹ ਵਿਚੋਂ ਮੁੜਕੇ ਆਉਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੜਕ ਮਹਿਕਮੇ ਵਾਲੇ ਇਨ੍ਹਾਂ ਖੱਡਿਆਂ ਨੂੰ ਪੁੱਟਣ ਦੀ ਮਨਜ਼ੂਰੀ ਕਿਵੇਂ ਦੇ ਦਿੰਦਾ ਹੈ ਕਿਉਂਕਿ ਜਿਥੇ ਮਨੁੱਖੀ ਜਾਨ ਦਾ ਖ਼ਤਰਾ ਹੋਵੇ। ਜਦ ਕੋਈ ਅਣ ਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਪ੍ਰਸ਼ਾਸਨ ਦੀਆਂ ਅੱਖਾਂ ਵੀ ਉਦੋਂ ਹੀ ਖੁੱਲਦੀਆਂ ਹਨ।
ਜੈਤੋ, 19 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਬ ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਪ੍ਰਾਈਵੇਟ ਮਹਿਕਮਿਆਂ ਵਲੋਂ ਖੱਡੇ ਪੁੱਟ ਕੇ ਕਈ-ਕਈ ਦਿਨ ਓਪਨ ਛੱਡ ਦਿੱਤੇ ਜਾਂਦੇ ਹਨ ਜਿਸ ਕਾਰਨ ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ ਕਿਉਂਕਿ ਰਾਤ ਬਰਾਤੇ ਸੜਕਾਂ ਤੋਂ ਲੰਘਣ ਵਾਲੇ ਵਾਹਨ ਚਾਲਕ ਅਕਸਰ ਹੀ ਇਨ੍ਹਾਂ ਓਪਨ ਖੱਡਿਆਂ ਦੇ ਵਿਚ ਵੱਜ ਜਾਂਦੇ ਹਨ ਜਿਸ ਕਾਰਨ ਚਾਲਕ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਚਾਲਕ ਮੌਤ ਦੇ ਮੂੰਹ ਵਿਚੋਂ ਮੁੜਕੇ ਆਉਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੜਕ ਮਹਿਕਮੇ ਵਾਲੇ ਇਨ੍ਹਾਂ ਖੱਡਿਆਂ ਨੂੰ ਪੁੱਟਣ ਦੀ ਮਨਜ਼ੂਰੀ ਕਿਵੇਂ ਦੇ ਦਿੰਦਾ ਹੈ ਕਿਉਂਕਿ ਜਿਥੇ ਮਨੁੱਖੀ ਜਾਨ ਦਾ ਖ਼ਤਰਾ ਹੋਵੇ। ਜਦ ਕੋਈ ਅਣ ਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਪ੍ਰਸ਼ਾਸਨ ਦੀਆਂ ਅੱਖਾਂ ਵੀ ਉਦੋਂ ਹੀ ਖੁੱਲਦੀਆਂ ਹਨ। ਲੋਕਾਂ ਨੇ ਦੱਸਿਆ ਕਿ ਪਿੰਡ ਚੈਨਾ ਤੋਂ ਕਰੀਰਵਾਲੀ ਰੋਡ ’ਤੇ ਕਈ ਓਪਨ ਖੱਡੇ ਪੁੱਟੇ ਹੋਏ ਹਨ ਤੇ ਇਨ੍ਹਾਂ ਖੱਡਿਆਂ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੱਡੇ ਪੁੱਟਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।