15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਧਨਾਢ ਲੋਕ ਪਾਵਰਕਾਮ ਮਹਿਕਮੇ ਨੂੰ ਲਗਾ ਰਹੇ ਹਨ ਲੱਖਾਂ ਰੁਪਏ ਦਾ ਚੂਨਾ

ਰੁਪਾਣਾ, 14 ਸਤੰਬਰ (ਜਗਜੀਤ ਸਿੰਘ)-ਪੰਜਾਬ ਵਿਚ ਬਣਦੀਆਂ ਆ ਰਹੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਚੋਣਾਂ ਦੌਰਾਨ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਕੀਤੇ ਵਾਅਦਿਆਂ ਮੁਤਾਬਕ ਉਨ੍ਹਾਂ ਲਈ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਚਲਾਈਆਂ ਜਾਦੀਆਂ ਹਨ, ਜਿਨ੍ਹਾਂ ਦਾ ਇਹ ਲੋਕ ਘੱਟ ਫ਼ਾਇਦਾ ਅਤੇ ਧਨਾਢ ਲੋਕ ਜ਼ਿਆਦਾ ਲੈ ਰਹੇ ਹਨ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਜਿਸ ਕਰਕੇ ਪੰਜਾਬ ਦੀ ਮੌਜੂਦਾ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਮਹਿਕਮੇ ਨੂੰ ਵੱਡਾ ਨੁਕਸਾਨ ਭੁਗਤਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਅਜੀਤ ਡੈਸਕ 15-09-2026
ਰੁਪਾਣਾ, 14 ਸਤੰਬਰ (ਜਗਜੀਤ ਸਿੰਘ)-ਪੰਜਾਬ ਵਿਚ ਬਣਦੀਆਂ ਆ ਰਹੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਚੋਣਾਂ ਦੌਰਾਨ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਕੀਤੇ ਵਾਅਦਿਆਂ ਮੁਤਾਬਕ ਉਨ੍ਹਾਂ ਲਈ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਚਲਾਈਆਂ ਜਾਦੀਆਂ ਹਨ, ਜਿਨ੍ਹਾਂ ਦਾ ਇਹ ਲੋਕ ਘੱਟ ਫ਼ਾਇਦਾ ਅਤੇ ਧਨਾਢ ਲੋਕ ਜ਼ਿਆਦਾ ਲੈ ਰਹੇ ਹਨ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਜਿਸ ਕਰਕੇ ਪੰਜਾਬ ਦੀ ਮੌਜੂਦਾ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਮਹਿਕਮੇ ਨੂੰ ਵੱਡਾ ਨੁਕਸਾਨ ਭੁਗਤਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਪਿੰਡ-ਪਿੰਡ ਬਿਜਲੀ ਵਾਲੇ ਮੁਫ਼ਤ ਮੀਟਰ ਦਿੱਤੇ ਗਏ ਸਨ ਅਤੇ ਇਹ ਪਰਿਵਾਰ ਆਪਣੀਆਂ ਥਾਵਾਂ ਧਨਾਢ ਲੋਕਾਂ ਨੂੰ ਵੇਚ ਕੇ ਇਧਰ-ਉਧਰ ਹੋ ਗਏ ਅਤੇ ਕਈ ਪਰਿਵਾਰ ਤਾਂ ਪਿੰਡ ਛੱਡ ਗਏ ਤੇ ਕਈ ਹੋਰ ਪਾਸੇ ਪਿੰਡਾਂ ਵਿਚ ਵੱਸ ਗਏ, ਪਰ ਬਿਜਲੀ ਵਾਲੇ ਮੀਟਰ ਉਨ੍ਹਾਂ ਦੀਆਂ ਥਾਵਾਂ ਵਿਚ ਚੱਲ ਰਹੇ ਹਨ ਅਤੇ ਉਨ੍ਹਾਂ ਦਾ ਫ਼ਾਈਦਾ ਧਨਾਢ ਲੋਕ ਲੈ ਰਹੇ ਹਨ। ਮੌਜੂਦਾ ਪੰਜਾਬ ਸਰਕਾਰ ਦੀ ਸਕੀਮ ਤਹਿਤ ਜੇਕਰ ਇਕ ਮਹੀਨੇ ਦੀ ਜਨਰਲ ਜਾਤੀ ਦੇ ਘਰ ਦੀ 300 ਯੂਨਿਟ ਤੋਂ ਵੱਧ ਖ਼ਪਤ ਹੁੰਦੀ ਹੈ ਤਾਂ ਉਸ ਨੂੰ ਸਾਰਾ ਬਿਜਲੀ ਦਾ ਬਿੱਲ ਭਰਨਾ ਪੈਂਦਾ ਹੈ, ਪਰ ਗ਼ਰੀਬ ਪਰਿਵਾਰਾਂ ਦੇ ਨਾਂਅ ’ਤੇ ਲੱਗੇ ਮੀਟਰਾਂ ’ਤੇ ਅਜਿਹਾ ਨਹੀਂ ਹੈ। ਜੇਕਰ ਇਨ੍ਹਾਂ ਨੂੰ 300 ਯੂਨਿਟ ਤੋਂ ਜ਼ਿਆਦਾ ਬਿੱਲ ਆਉਂਦਾ ਹੈ, ਉਸੇ ਹੀ ਯੂਨਿਟ ਦਾ ਬਿੱਲ ਭਰਨਾ ਪੈਂਦਾ ਹੈ, ਜਿਸ ਕਰਕੇ ਕਈ ਧਨਾਢ ਲੋਕਾਂ ਨੇ ਆਪਣੀ ਬੱਚਤ ਦੀ ਖ਼ਾਤਰ ਇਨ੍ਹਾਂ ਗ਼ਰੀਬ ਘਰਾਂ ਦੇ ਮੁੱਲ ਕੁਨੈਕਸ਼ਨ ਲੈ ਲਏ। ਪਾਵਰਕਾਮ ਮਹਿਕਮੇ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਧਨਾਢ ਲੋਕ ਇਨ੍ਹਾਂ ਮੀਟਰਾਂ ’ਤੇ ਆਪਣੇ ਘਰਾਂ ਦਾ ਵੱਧ ਲੋਡ ਚਲਾ ਕੇ ਆਪਣਾ ਫ਼ਾਇਦਾ ਅਤੇ ਪਾਵਰਕਾਮ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਮੀਟਰਾਂ ਦੀ ਗਿਣਤੀ ਹਰ ਪਿੰਡ ਵਿਚ 300 ਤੋਂ 400 ਦੇ ਕਰੀਬ ਹੈ। ਪਿੰਡਾਂ ਦੇ ਮੁਹਤਬਰ ਵਿਅਕਤੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਘਰਾਂ ਵਿਚ ਚੱਲ ਰਹੇ ਇਨ੍ਹਾਂ ਮੀਟਰਾਂ ਤੇ ਲੋਡ ਦੀ ਚੈਕਿੰਗ ਕਰਵਾਈ ਜਾਵੇ।
ਪਿਛਲੀ ਖ਼ਬਰ ਵਿਧਾਇਕ ਸੇਖੋਂ ਨੇ ਵੱਖ-ਵੱਖ ਪ੍ਰੋਜੈਕਟਾਂ ਸੰਬੰਧੀ ਕੀਤੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ : ਗਗਨਦੀਪ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।