11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਮ ਆਦਮੀ ਕਲੀਨਿਕ ’ਚ ਮੁੱਢਲੀਆਂ ਸਹੂਲਤਾਂ ਦੀ ਘਾਟ

ਕੋਟਕਪੂਰਾ, 10 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਬਾਲਮੀਕ ਚੌਂਕ ਵਿਖੇ ਸਿਹਤ ਵਿਭਾਗ ਅਧੀਨ ਆਮ ਆਦਮੀ ਕਲੀਨਿਕ ਕੋਟਕਪੂਰਾ ਵਿਖੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਇਸ ਨਗਰ ਦੇ ਵਾਸੀਆਂ ਨੂੰ ਮਹਿੰਗੇ ਭਾਅ ਨਾਲ ਆਪਣੀ ਸਿਹਤ ਦਾ ਇਲਾਜ ਬਾਹਰੋਂ ਕਰਵਾਉਣਾ ਪੈ ਰਿਹਾ ਹੈ। ਇਸ ਮੌਕੇ ਸਤਿਨਾਮ ਸਿੰਘ, ਮੱਖਣ ਸਿੰਘ, ਦਲਜੀਤ ਸਿੰਘ, ਅਨੀਤਾ ਰਾਣੀ, ਗੁਰਮੀਤ ਕੌਰ, ਚਰਨਜੀਤ ਕੌਰ ਨੇ ਦੱਸਿਆ ਕਿ ਇਸ ਸੈਂਟਰ ਵਿਖੇ ਅਲਟਰਾ ਸਾਊਂਡ, ਐਕਸਰੇ ਦੀ ਮਸ਼ੀਨ ਨਾ ਹੋਣ ਕਾਰਨ ਬਾਹਰੋਂ ਪ੍ਰਾਈਵੇਟ ਸੈਂਟਰਾਂ ਤੋਂ ਮਹਿੰਗੇ ਰੇਟ ’ਤੇ ਕਰਵਾਉਣੇ ਪੈ ਰਹੇ ਹਨ।

ਅਜੀਤ ਡੈਸਕ 11-09-2026
ਕੋਟਕਪੂਰਾ, 10 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਬਾਲਮੀਕ ਚੌਂਕ ਵਿਖੇ ਸਿਹਤ ਵਿਭਾਗ ਅਧੀਨ ਆਮ ਆਦਮੀ ਕਲੀਨਿਕ ਕੋਟਕਪੂਰਾ ਵਿਖੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਇਸ ਨਗਰ ਦੇ ਵਾਸੀਆਂ ਨੂੰ ਮਹਿੰਗੇ ਭਾਅ ਨਾਲ ਆਪਣੀ ਸਿਹਤ ਦਾ ਇਲਾਜ ਬਾਹਰੋਂ ਕਰਵਾਉਣਾ ਪੈ ਰਿਹਾ ਹੈ। ਇਸ ਮੌਕੇ ਸਤਿਨਾਮ ਸਿੰਘ, ਮੱਖਣ ਸਿੰਘ, ਦਲਜੀਤ ਸਿੰਘ, ਅਨੀਤਾ ਰਾਣੀ, ਗੁਰਮੀਤ ਕੌਰ, ਚਰਨਜੀਤ ਕੌਰ ਨੇ ਦੱਸਿਆ ਕਿ ਇਸ ਸੈਂਟਰ ਵਿਖੇ ਅਲਟਰਾ ਸਾਊਂਡ, ਐਕਸਰੇ ਦੀ ਮਸ਼ੀਨ ਨਾ ਹੋਣ ਕਾਰਨ ਬਾਹਰੋਂ ਪ੍ਰਾਈਵੇਟ ਸੈਂਟਰਾਂ ਤੋਂ ਮਹਿੰਗੇ ਰੇਟ ’ਤੇ ਕਰਵਾਉਣੇ ਪੈ ਰਹੇ ਹਨ। ਪ੍ਰੀਤਮ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿਖੇ ਲੈਬਾਰਟਰੀ ਟੈਸਟ ਦਾ ਸਮਾਂ ਸਵੇਰੇ ਸਾਢੇ ਦੱਸ ਵਜੇ ਤੱਕ ਹੀ ਹੈ ਜਿਸ ਕਾਰਨ ਪ੍ਰਾਈਵੇਟ ਲੈਬਾਰਟਰੀ ਤੋਂ ਟੈਸਟ ਕਰਵਾਉਣਾ ਪੈਂਦਾ ਹੈ। ਇਸ ਮੌਕੇ ਲੈਬਾਰਟਰੀ ਇੰਚਾਰਜ ਰਮਨਦੀਪ ਕੌਰ ਨੇ ਦੱਸਿਆ ਕਿ ਇਸ ਹਸਪਤਾਲ ਵਿਖੇ ਸੈਂਪਲ ਸਵੇਰੇ ਸਾਢੇ ਦੱਸ ਵਜੇ ਤੱਕ ਹੀ ਲਏ ਜਾ ਰਹੇ ਹਨ ਤੇ ਇਹ ਸੈਂਪਲ ਫ਼ਿਰੋਜ਼ਪੂਰ ਜਾਂ ਬਠਿੰਡਾ ਵਿਖੇ ਭੇਜੇ ਜਾਂਦੇ ਹਨ ਜਿਸ ਦੀ ਰਿਪੋਰਟ ਤੀਸਰੇ ਦਿਨ ਆਉਂਦੀ ਹੈ। ਹਸਪਤਾਲ ਦੇ ਡਾਕਟਰ ਪੂਜਾ ਸੇਠੀ ਛੁੱਟੀ ’ਤੇ ਹੋਣ ਕਾਰਨ ਫਾਰਮਾਸਿਸਟ ਮਨਵੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ 60 ਤੋਂ 70 ਮਰੀਜ਼ਾਂ ਦੀ ਰੋਜ਼ਾਨਾ ਜਾਂਚ ਕੀਤੀ ਜਾਾਂਦੀ ਹੈ ਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਦਾ ਐਕਸਰਾ ਜਾਂ ਅਲਟਰਾ ਸਾਊਂਡ ਕਰਵਾਉਣਾ ਪੈਂਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਵਿਖੇ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਗਾਂਧੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਡਾਕਟਰ ਤੇ ਸਟਾਫ਼ ਵਲੋਂ ਜੇਕਰ ਕੋਈ ਮਰੀਜ਼ ਦਾ ਟੈਸਟ ਜਾਂ ਸਕੈਨਿਗ ਕਰਵਾਉਣਾ ਪੈਂਦਾ ਹੈ ਤਾਂ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਨਹੀਂ ਆਉਂਣ ਦਿੱਤੀ ਜਾ ਰਹੀ। ਕੌਂਸਲਰ ਸੁਖਜਿੰਦਰ ਸਿੰਘ ਤੱਖੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ ਸਹੂਲਤਾਂ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਬਹੁਤ ਜਲਦੀ ਅਕਸਰੇ , ਅਲਟਰਾ ਸਾਊਂਡ ਦੀ ਸਹੂਲਤ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਘਰੇਲੂ ਵਸਤੂਆਂ ਮਹਿੰਗੀਆਂ ਹੋਣ ਕਾਰਨ ਆਮ ਤੇ ਗ਼ਰੀਬ ਦੀ ਪਹੁੰਚ ਤੋਂ ਬਾਹਰ : ਮਨਬੀਰ ਸਿੰਘ ਬੱਬੂ ਅਗਲੀ ਖ਼ਬਰ ਸੁਰ ਆਂਗਨ ਵੱਲੋਂ ‘ਸੰਗੀਤ ਅਧਿਆਪਕ ਸਨਮਾਨ ਉਤਸਵ’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।