ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖ਼ੇਤਰ ਜੈਤੋ ਨੇ ਨੈਤਿਕ ਸਿੱਖਿਆ ਦਾ ਨਤੀਜਾ ਐਲਾਨਿਆ
ਜੈਤੋ, 3 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜਿਕ ਅਤੇ ਧਾਰਮਿਕ ਖ਼ੇਤਰ ਵਿਚ ਸੇਵਾਵਾਂ ਨਿਭਾ ਰਹੀ ਅੰਤਰ ਰਾਸ਼ਟਰੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਸਾਰੇ ਭਾਰਤ ਵਿਚ ਸਕੂਲੀ ਬੱਚਿਆਂ ਦੀ ਨੈਤਿਕ ਸਿੱਖਿਆ ਸਬੰਧੀ ਪ੍ਰੀਖਿਆ ਲਈ ਜਾਂਦੀ ਹੈ। ਇਸ ਪ੍ਰੀਖਿਆ ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ਸੇਵਾਦਾਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜੈਤੋ ਖੇਤਰ ਵਲੋਂ ਕੋਆਰਡੀਨੇਟਰ ਤੇਜ਼ ਸਿੰਘ ਦੀ ਰਹਿਨੁਮਾਈ ਹੇਠ ਲਈ ਗਈ।
ਜੈਤੋ, 3 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜਿਕ ਅਤੇ ਧਾਰਮਿਕ ਖ਼ੇਤਰ ਵਿਚ ਸੇਵਾਵਾਂ ਨਿਭਾ ਰਹੀ ਅੰਤਰ ਰਾਸ਼ਟਰੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਸਾਰੇ ਭਾਰਤ ਵਿਚ ਸਕੂਲੀ ਬੱਚਿਆਂ ਦੀ ਨੈਤਿਕ ਸਿੱਖਿਆ ਸਬੰਧੀ ਪ੍ਰੀਖਿਆ ਲਈ ਜਾਂਦੀ ਹੈ। ਇਸ ਪ੍ਰੀਖਿਆ ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ਸੇਵਾਦਾਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜੈਤੋ ਖੇਤਰ ਵਲੋਂ ਕੋਆਰਡੀਨੇਟਰ ਤੇਜ਼ ਸਿੰਘ ਦੀ ਰਹਿਨੁਮਾਈ ਹੇਠ ਲਈ ਗਈ। ਇਸ ਪ੍ਰੀਖਿਆ ਵਿਚ 55 ਸਕੂਲਾਂ ਦੇ ਲਗਪਗ 3000 ਵਿਦਿਆਰਥੀਆਂ ਨੇ ਭਾਗ ਲਿਆ। ਤੀਜਾ ਦਰਜਾ (ਨੌਵੀਂ ਤੋਂ ਬਾਰ੍ਹਵੀਂ ਜਮਾਤ) ਵਿਚੋਂ ਹਰਸਿਮਰਤ ਕੌਰ ਡੀ.ਏ.ਵੀ ਪਬਲਿਕ ਸਕੂਲ ਜੈਤੋ ਵਲੋਂ ਪਹਿਲਾ, ਨਿਸ਼ਾ ਸ਼ਰਮਾ ਨਿਊ ਮਾਲਵਾ ਪਬਲਿਕ ਸਕੂਲ ਮੱਲ੍ਹਣ ਤੇ ਹਰਲੀਨ ਸ਼ਰਮਾ ਸਰਸਵਤੀ ਸੀਨੀਅਰ ਸੈਕੰ. ਸਕੂਲ ਜੈਤੋ ਵਲੋਂ ਸਾਂਝੇ ਤੌਰ ’ਤੇ ਦੂਜਾ ਅਤੇ ਸ਼ਗਨਜੋਤ ਕੌਰ ਸਰਸਵਤੀ ਸੀਨੀਅਰ ਸੈਕੰ: ਸਕੂਲ ਜੈਤੋ ਵਲੋਂ ਤੀਜਾ ਸਥਾਨ ਹਾਸਿਲ ਕੀਤਾ। ਦੂਜਾ ਦਰਜਾ (ਛੇਵੀਂ ਤੋਂ ਅੱਠਵੀਂ ਜਮਾਤ) ਵਿਚੋਂ ਵੈਭਵ ਜਿੰਦਲ ਸਿਲਵਰ ਓਕਸ ਪਬਲਿਕ ਸਕੂਲ ਵਲੋਂ ਪਹਿਲਾ, ਹਰਲੀਨ ਕੌਰ ਤੇ ਮਾਨਯਤਾ ਦੋਨੋਂ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਸਾਂਝੇ ਤੌਰ ’ਤੇ ਦੂਜਾ ਅਤੇ ਗੁਰਸੀਰਤ ਕੌਰ ਸਰਸਵਤੀ ਜ਼ੀਨੀਅਸ ਸਕੂਲ ਜੈਤੋ ਵਲੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 50 ਬੱਚਿਆਂ ਨੇ ਮੈਰਿਟ ਵਿਚ ਸਥਾਨ ਹਾਸਿਲ ਕੀਤਾ। ਅੱਵਲ ਆਏ ਵਿਦਿਆਰਥੀਆਂ ਨੂੰ ਸਾਲਾਨਾ ਅੰਤਰ ਯੁਵਕ ਮੇਲੇ ਮੌਕੇ ਨਕਦ ਇਨਾਮ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ ਖ਼ੇਤਰ ਸਕੱਤਰ ਕੁਲਵਿੰਦਰ ਸਿੰਘ, ਜ਼ੋਨਲ ਸਕੱਤਰ ਗੁਰਚਰਨ ਸਿੰਘ ਤੋਂ ਇਲਾਵਾ ਸਟੱਡੀ ਸਰਕਲ ਦੇ ਸਾਰੇ ਹੀ ਮੈਂਬਰਾਂ ਦਾ ਸਹਿਯੋਗ ਰਿਹਾ। ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਪ੍ਰੀਖਿਆ ਵਿਚ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਮਬਾਰਕਬਾਦ ਦਿੰਦਿਆਂ ਸਾਰੇ ਹੀ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ।