21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

6.06 ਗਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਅਜੀਤ ਡੈਸਕ 25-06-2026


ਕੋਟਕਪੂਰਾ, 24 ਜੂਨ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਸੇਵਕ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਦੁਆਰੇਆਣਾ ਤੋਂ ਪਿੰਡ ਵਾਂਦਰ ਜਟਾਣਾ ਨੂੰ ਜਾ ਰਹੇ ਸਨ। ਜਦ ਪੁਲਿਸ ਪਾਰਟੀ ਪਿੰਡ ਦੁਆਰੇਆਣਾ ਤੋਂ ਕਰੀਬ 01 ਕਿਲੋਮੀਟਰ ਬਾਹਰ ਪਿੰਡ ਵਾਂਦਰ ਜਟਾਣਾ ਵੱਲ ਨੂੰ ਪੁੱਜੀ ਤਾਂ ਸੜਕ ਦੀ ਖੱਬੀ ਸਾਈਡ ਟਾਹਲੀ ਦੇ ਦਰੱਖ਼ਤ ਥੱਲੇ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਚੈਕ ਕਰਨ ਲਈ ਜਦੋਂ ਗੱਡੀ ਰੋਕੀ ਤਾਂ ਉਕਤ ਮੋਨਾ ਨੌਜਵਾਨ ਘਬਰਾ ਕੇ ਇਕਦਮ ਖੜਾ ਹੋ ਗਿਆ ਅਤੇ ਆਪਣੇ ਸੱਜੇ ਹੱਥ ਵਿਚ ਫੜੀ ਕੋਈ ਚੀਜ ਜਲਦੀ ਨਾਲ ਵਗਾਹ ਕੇ ਖੇਤਾਂ ਵੱਲ ਨੂੰ ਸੁੱਟ ਦਿੱਤੀ। ਪ੍ਰੰਤੂ ਉਸ ਵਲੋਂ ਸੁੱਟੀ ਚੀਜ਼ ਨੇੜੇ ਹੀ ਸੜਕ ਨਾਲ ਛੱਡੀ ਹੋਈ ਕੱਚੀ ਜਗ੍ਹਾ ’ਤੇ ਡਿੱਗ ਪਈ। ਹੌਲਦਾਰ ਗੁਰਸੇਵਕ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਭਿੰਦਰ ਸਿੰਘ ਉਰਫ਼ ਭਿੰਦਾ ਵਾਸੀ ਦੁਆਰੇਆਣਾ ਰੋਡ, ਕੋਠੇ ਧਾਲੀਵਾਲ, ਥਾਣਾ ਸਿਟੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੱਸਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਕੋਲੋਂ 06.06 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੀ ਖ਼ਬਰ ਪੰਜਾਬ ਆਬਜ਼ਰਵੇਸ਼ਨ ਤੇ ਸਪੈਸ਼ਲ ਹੋਮਜ਼ ਦੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ -... ਅਗਲੀ ਖ਼ਬਰ ਬੀਮਾ ਲੈਣ ਦੀ ਖਾਤਰ ਖੁਦ ਮਾਲਕਾਂ ਵਲੋਂ ਹੀ ਰਚੀ ਕੈਂਟਰ ਖੋਹ ਦੀ ਵਾਰਦਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।