ਜੈਤੋ, 23 ਜੂਨ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਰੋੜੀਕਪੂਰਾ ਵਲੋਂ ਖੇਤਰ ਜੈਤੋ ਦੇ ਸਹਿਯੋਗ ਨਾਲ ਇਕ ਹਫਤੇ ਦਾ ਗਿਆਨ ਅੰਜੁਨ ਸਮਰ ਕੈਂਪ ਲਗਾਇਆ ਗਿਆ। ਪਿੰਡ ਰੋੜੀਕਪੂਰਾ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਚ ਲਗਾਇਆ। ਇਸ ਕੈਂਪ ਵਿਚ ਰੋਜ਼ਾਨਾ ਲਗਪਗ 50 ਬੱਚੇ ਸ਼ਾਮਿਲ ਹੁੰਦੇ ਸਨ। ਇਸ ਕੈਂਪ ਦੌਰਾਨ ਬੱਚਿਆਂ ਨੂੰ ਮਲਟੀਮੀਡੀਆ ਸ਼ੋਅ, ਗਿਆਨ ਦੇਣ ਵਾਲੀਆਂ ਫਿਲਮਾਂ, ਲਾਈਫ਼ ਸਕਿਲ, ਸ਼ਖਸ਼ੀਅਤ ਉਸਾਰੀ ਲਈ ਨੈਤਕਿਤਾ ਦੀਆਂ ਤਕਰੀਰਾਂ ਆਦਿ ਦੁਆਰਾ ਚੰਗੇ ਇਨਸਾਨ ਬਨਣ ਦੇ ਗੁਣ ਦੱਸੇ ਗਏ। ਇਸ ਕੈਂਪ ਦੌਰਾਨ ਕਈ ਮਾਪੇ ਵੀ ਆਪਣੇ ਬੱਚਿਆਂ ਨਾਲ ਸ਼ਾਮਿਲ ਹੁੰਦੇ ਸਨ। ਕੈਂਪ ਦੇ ਆਖਰੀ ਦਿਨ ਬੱਚਿਆਂ ਨੇ ਇਸ ਕੈਂਪ ਦੇ ਤਜ਼ਰਬੇ ਸਾਂਝੇ ਕੀਤੇ। ਇਲਾਕਾ ਨਿਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਟੱਡੀ ਸਰਕਲ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਜ਼ੋਨਲ ਪ੍ਰਧਾਨ ਰਣਜੀਤ ਸਿੰਘ, ਖੇਤਰ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਗੁਰਚਰਨ ਸਿੰਘ, ਪ੍ਰਕਾਸ਼ ਸਿੰਘ ਜੈਤੋ, ਇੰਦਰਜੀਤ ਸਿੰਘ ਰਾਜੂ ਅਤੇ ਪਿੰਡ ਰੋੜੀਕਪੂਰਾ ਦੇ ਡਾ. ਜਲੰਧਰ ਸਿੰਘ, ਗੁਰਮੇਲ ਸਿੰਘ ਬਰਾੜ, ਡਾ. ਪਾਲ ਸਿੰਘ, ਭਾਈ ਰਣਜੀਤ ਸਿੰਘ ਗ੍ਰੰਥੀ, ਵੀਰ ਜੰਗੀਰ ਸਿੰਘ, ਸੁਖਪ੍ਰੀਤ ਸਿੰਘ ਆਦਿ ਨੇ ਕੈਂਪ ਦੌਰਾਨ ਸੇਵਾ ਨਿਭਾਈ। ਸਮਰ ਕੈਂਪ ਦੌਰਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਮੋਹਤਵਰਾਂ ਦਾ ਭਰਭੂਰ ਸਹਿਯੋਗ ਰਿਹਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗਿਆਨ ਅੰਜੁਨ ਸਮਰ ਕੈਂਪ ਲਗਾਇਆ
ਅਜੀਤ ਡੈਸਕ
24-06-2026