ਫ਼ਰੀਦਕੋਟ, 23 ਜੂਨ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਦੀ ਮੀਟਿੰਗ ’ਚ ਹੋਈ। ਜਿਸ ਵਿਚ ਕਲੱਬ ਦੇ ਪ੍ਰਬੰਧਕੀ ਢਾਂਚੇ ਵਿਚ ਤਬਦੀਲੀ ਕਰਦੇ ਹੋਏ ਪਿਛਲੇ 20 ਸਾਲ ਤੋਂ ਕਿਲ੍ਹਾ ਮੁਬਾਰਕ ਚੌਂਕ ਵਿਚ ਚੱਲ ਰਹੇ ਮੁਫ਼ਤ ਮੱਲ੍ਹਮ ਪੱਟੀ ਪ੍ਰੋਜੈਕਟ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਮੈਂਬਰ ਪ੍ਰਿਤਪਾਲ ਸਿੰਘ ਕੋਹਲੀ ਨੂੰ ਦਿੱਤੀ ਹੈ। ਕਲੱਬ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਤੋਂ ਪ੍ਰਿਤਪਾਲ ਸਿੰਘ ਕੋਹਲੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਪ੍ਰਿਤਪਾਲ ਸਿੰਘ ਕੋਹਲੀ ਦੀ ਨਿਯੁਕਤੀ ’ਤੇ ਕਲੱਬ ਦੇ ਜਨਰਲ ਸਕੱਤਰ ਸੋਨੂੰ ਜੈਨ, ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸ਼ਰਮਾ, ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਾਂਸਲ, ਮੀਤ ਪ੍ਰਧਾਨ ਰਾਜੇਸ਼ ਮਿੱਤਲ, ਸਕੱਤਰ ਗੁਰਪ੍ਰੀਤ ਸਿੰਘ ਰਾਜਾ, ਸਹਾਇਕ ਵਿੱਤ ਸਕੱਤਰ ਜਸਪ੍ਰੀਤ ਸਿੰਘ, ਪੀ.ਆਰ.ਓ ਰਾਜਿੰਦਰ ਦਾਸ ਰਿੰਕੂ, ਪ੍ਰੈਸ ਸਕੱਤਰ ਜਸਬੀਰ ਜੱਸੀ, ਸਲਾਹਕਾਰ ਅਸ਼ੋਕ ਸੱਚਰ, ਵਿਕਾਸ ਮਿੱਤਲ, ਦਵਿੰਦਰ ਸਿੰਘ, ਡਾ. ਸੰਜੀਵ ਸੇਠੀ, ਬਲਜਿੰਦਰ ਸਿੰਘ ਸੇਠੀ, ਸਤਿੰਦਰ ਸਿੰਘ, ਲੱਕੀ ਢਿੱਲੋਂ, ਤਰੁਣ ਅਰੋੜਾ, ਪ੍ਰੋ. ਪਰਮਿੰਦਰ ਸਿੰਘ, ਰਾਜੇਸ਼ ਕੁਮਾਰ ਰਾਜੂ, ਨਰਾਇਣ ਦਾਸ ਕਾਲੀ, ਕੁਲਵਿੰਦਰ ਸਿੰਘ ਗੋਰਾ ਨੇ ਮੁਬਾਰਕਾਂ ਦਿੱਤੀਆਂ।
ਪ੍ਰਿਤਪਾਲ ਸਿੰਘ ਕੋਹਲੀ ਮੁਫ਼ਤ ਮੱਲ੍ਹਮ ਪੱਟੀ ਪ੍ਰੋਜੈਕਟ ਦੇ ਚੇਅਰਮੈਨ ਬਣੇ
ਅਜੀਤ ਡੈਸਕ
24-06-2026