10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸ੍ਰੀ ਬ੍ਰਾਹਮਣ ਯੁਵਾ ਸ਼ਕਤੀ ਦੀ ਨਵੀਂ ਟੀਮ ਦੀ ਮੀਟਿੰਗ

ਅਜੀਤ ਡੈਸਕ 04-06-2026
ਫ਼ਰੀਦਕੋਟ, 3 ਜੂਨ (ਹਰਮਿੰਦਰ ਸਿੰਘ ਮਿੰਦਾ)-ਸ੍ਰੀ ਬ੍ਰਾਹਮਣ ਯੁਵਾ ਸ਼ਕਤੀ ਦੀ ਨਵੀਂ ਟੀਮ ਵਲੋਂ ਪਹਿਲੀ ਮੀਟਿੰਗ ਕੀਤੀ ਗਈ | ਮੀਟਿੰਗ 'ਚ ਰਾਜ ਸਮਾਜ ਦੇ ਸੁਧਾਰ ਸਬੰਧੀ ਵੱਖ-ਵੱਖ ਵਿਸ਼ਿਆਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਮਤਾ ਪਾਸ ਕੀਤਾ ਗਿਆ ਕਿ ਮਰਗ ਦੇ ਭੋਗ 'ਤੇ ਟੀਮ ਦਾ ਕੋਈ ਬੰਦਾ ਖਾਣਾ ਨਹੀਂ ਖਾਵੇਗਾ, ਸਗੋਂ ਉਸ ਪਰਿਵਾਰ ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਜਾਵੇਗੀ, ਸਮਾਜ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਸ਼ਿਆਂ 'ਤੇ ਵੱਖ ਵੱਖ ਕੈਂਪ ਲਗਾਏ ਜਾਣਗੇ, ਹਰ ਵਰਗ ਦੇ ਗਰੀਬ ਪਰਿਵਾਰ ਦੀ ਆਪਣੀ ਸਮਰਥਾ ਅਨੁਸਾਰ ਸੇਵਾ ਕੀਤੀ ਜਾਵੇਗੀ | ਸ੍ਰੀ ਬ੍ਰਾਹਮਣ ਸਭਾ ਅਤੇ ਸ੍ਰੀ ਬ੍ਰਾਹਮਣ ਯੁਵਾ ਸ਼ਕਤੀ ਦੀ ਟੀਮ ਵਲੋਂ ਸਾਂਝੇ ਤੌਰ 'ਤੇ ਇਕ ਸ਼ਾਮ ਰਾਧਾ ਮਾਧਵ ਦੇ ਨਾਮ ਵਿਸ਼ਾਲ ਚੌਂਕੀ 7 ਜੂਨ ਦਿਨ ਐਤਵਾਰ ਨੂੰ ਪ੍ਰਾਚੀਨ ਸ਼ਿਵ ਹਨੂੰਮਾਨ ਮੰਦਿਰ ਵਿਖੇ ਕਰਵਾਈ ਜਾ ਰਹੀ ਹੈ | ਚੌਂਕੀ 'ਚ ਭਜਨ ਗਾਇਕ ਪਰਮੋਦ ਸ਼ਰਮਾ, ਬੰਟੀ ਦੀਵਾਨਾ ਆਪਣੇ ਭਜਨਾਂ ਨਾਲ ਸਭ ਨੂੰ ਨਿਹਾਲ ਕਰਨਗੇ | ਸ੍ਰੀ ਰਾਧਾ ਕਿ੍ਸ਼ਨ ਦੀ ਇਹ ਵਿਸ਼ਾਲ ਚੌਂਕੀ ਵਿਚ ਵਿਸ਼ੇਸ਼ ਤੌਰ 'ਤੇ ਫ਼ੁੱਲਾਂ ਦੀ ਹੋਲੀ, ਆਤਿਸ਼ਬਾਜ਼ੀ ਸ਼ੋਅ ਦੇਖਣ ਯੋਗ ਹੋਵੇਗਾ | ਸਮੂਹ ਸੰਗਤ ਨੂੰ ਇਸ ਚੌਕੀ 'ਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਸ਼ਰਮਾ, ਯੂਵਾ ਸ਼ਕਤੀ ਦੇ ਪ੍ਰਧਾਨ ਰਿਸ਼ੀ ਦੇਸ ਰਾਜ ਸ਼ਰਮਾ, ਜਨਰਲ ਸਕੱਤਰ ਰਾਜੀਵ ਪਾਠਕ, ਪਰਮੋਦ ਸ਼ਰਮਾ, ਰਾਕੇਸ਼ ਸ਼ਰਮਾ, ਚੇਅਰਮੈਨ ਵਰਿੰਦਰ ਸ਼ਰਮਾ, ਵਾਈਸ ਪ੍ਰਧਾਨ ਅਮਨ ਸ਼ਰਮਾ, ਵਿਕਾਸ ਸ਼ਰਮਾ, ਜਨਰਲ ਸਕੱਤਰ ਦਿਨੇਸ਼ ਸ਼ਰਮਾ, ਸਕੱਤਰ ਰਿਤਿਕ ਸ਼ਰਮਾ, ਖ਼ਜ਼ਾਨਚੀ ਪਵਨ ਸ਼ਰਮਾ, ਸਲਾਹਕਾਰ ਧਰਮਵੀਰ ਸ਼ਰਮਾ, ਰਾਹੁਲ ਸ਼ਰਮਾ, ਬੰਟੀ ਦੀਵਾਨਾ, ਅਨੁਰਾਗ ਸ਼ਰਮਾ , ਰਾਹੁਲ ਸ਼ਰਮਾ ਅਤੇ ਹੋਰ ਸਮੂਹ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਵਿਭਾਗ 'ਚ ਨਵੀਂ ਭਰਤੀ ਨਹੀਂ ਹੋਈ-ਡੀ.ਟੀ.ਐੱਫ਼. ਅਗਲੀ ਖ਼ਬਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।