10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਚੋਣ ਕਮਿਸ਼ਨ ਐੱਸ.ਆਈ.ਆਰ. ਲਈ ਬੀ.ਐੱਲ.ਓ. ਨੂੰ 20 ਹਜ਼ਾਰ ਮਿਹਨਤਾਨਾ ਦੇਵੇ-ਸੁੱਖੀ

ਅਜੀਤ ਡੈਸਕ 04-06-2026
ਸ੍ਰੀ ਮੁਕਤਸਰ ਸਾਹਿਬ, 3 ਜੂਨ (ਹਰਮਹਿੰਦਰ ਪਾਲ)-ਪੰਜਾਬ ਵਿਚ ਪ੍ਰੀ ਐੱਸ.ਆਈ.ਆਰ. ਹੋ ਚੁੱਕੀ ਹੈ, ਜੋ ਪੰਜਾਬ ਚੋਣ ਕਮਿਸ਼ਨ ਦਾ ਸੁਚੱਜਾ ਕਦਮ ਹੈ | ਇਸ ਲਈ ਬੀ.ਐੱਲ.ਓ. ਲਗਪਗ 6 ਮਹੀਨਿਆਂ ਤੋਂ ਕੰਮ ਕਰ ਰਹੇ ਹਨ, ਜਿਸ ਲਈ ਉਨ੍ਹਾਂ ਨੇ ਕੋਈ ਵੱਖਰਾ ਮਿਹਨਤਾਨਾ ਨਹੀਂ ਲਿਆ | ਹੁਣ 15 ਜੂਨ ਤੋਂ ਐੱਸ.ਆਰ.ਆਈ. ਲਈ ਟ੍ਰੇਨਿੰਗ ਸ਼ੁਰੂ ਹੋਵੇਗੀ ਤੇ 25 ਜੂਨ ਤੋਂ ਕਹਿਰ ਦੀ ਗਰਮੀ ਵਿਚ ਸਮੂਹ ਬੀ.ਐੱਲ.ਓਜ਼. ਆਪਣੇ ਆਪਣੇ ਬੂਥ ਦੇ ਇਕ-ਇਕ ਵੋਟਰ ਕੋਲ ਜਾਣਗੇ ਤੇ ਰਿਕਾਰਡ ਇਕੱਤਰ ਕਰਨਗੇ, ਰਿਕਾਰਡ ਮਿਲਾਉਣਗੇ ਤੇ ਸੰਬੰਧਿਤ ਫਾਰਮ ਭਰਨਗੇ | ਇਹ ਕੰਮ ਛੁੱਟੀਆਂ ਵਿਚ ਸ਼ੁਰੂ ਹੋਵੇਗਾ | ਇਸ ਕੰਮ ਲਈ ਬੀ.ਐੱਲ.ਓਜ਼. ਨੂੰ ਘੱਟੋ-ਘੱਟ 20 ਹਜ਼ਾਰ ਮਿਹਨਤਾਨਾ ਦਿੱਤਾ ਜਾਵੇ | ਇਸ ਸੰਬੰਧੀ ਗੱਲਬਾਤ ਕਰਦਿਆਂ ਬੀ.ਐੱਲ.ਓ. ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ ਸੁੱਖੀ ਨੇ ਕਿਹਾ ਕਿ ਮਰਦਮਸ਼ੁਮਾਰੀ ਲਈ ਗਣਨਕਾਰ ਨੂੰ 25 ਹਜ਼ਾਰ ਮਿਹਨਤਾਨਾ ਮਿਲਣਾ ਹੈ | ਬੀ.ਐੱਲ.ਓ. ਦਾ ਕੰਮ ਤਕਨੀਕੀ ਤੇ ਸੰਵੇਦਨਸ਼ੀਲ ਹੈ | ਪ੍ਰੀ ਐੱਸ.ਆਰ.ਆਈ. ਹੋਣ ਕਰਕੇ ਕੋਈ ਵੀ ਬੀ.ਐੱਲ.ਓ. ਹਰੇਕ ਛੁੱਟੀ ਵਾਲੇ ਦਿਨ ਕੰਮ ਕਰਦੇ ਰਹੇ ਤੇ ਜੂਨ ਦੀਆਂ ਛੁੱਟੀਆਂ 'ਚ ਉਹ ਇਕ ਦਿਨ ਵੀ ਵਿਹਲੇ ਨਹੀਂ ਰਹਿਣਗੇ | ਉਨ੍ਹਾਂ ਕਿਹਾ ਕਿ ਸਾਰੇ ਬੀ.ਐੱਲ.ਓ. ਸ਼ਿੱਦਤ ਨਾਲ ਕੰਮ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਇਸ ਐੱਸ.ਆਰ.ਆਈ. ਲਈ ਘੱਟੋ-ਘੱਟ 20 ਹਜ਼ਾਰ ਮਿਹਨਤਾਨਾ ਦੇਣਾ ਚਾਹੀਦਾ ਹੈ | ਇਸ ਮੌਕੇ ਮੀਤ ਪ੍ਰਧਾਨ ਸਤਿੰਦਰ ਸਿੰਘ ਮੌੜ, ਗੁਲਾਬ ਸਿੰਘ ਸੀਰਵਾਲੀ, ਸੰਜੀਵ ਨਾਰੰਗ, ਸੁਨੀਲ ਨਾਰੰਗ, ਸ਼ਮਿੰਦਰ ਸਿੰਘ, ਪਰਵਿੰਦਰ ਸਿੰਘ, ਦਲਜਿੰਦਰ ਸਿੰਘ, ਵਿਕਰਮ ਖਾਰਾ, ਰਾਜਵੀਰ ਸਿੰਘ ਬੀ.ਐੱਲ.ਓ. ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਨੂੰ ਮਿਲੇ ਦੋ ਨਵੇਂ ਮੈਡੀਕਲ ਅਫ਼ਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।