ਕੋਟਕਪੂਰਾ, 3 ਜੂਨ (ਮੇਘਰਾਜ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 8 ਜੂਨ ਨੂੰ ਪੈਨਸ਼ਨਰਜ਼ ਭਵਨ ਨੇੜੇ ਜੌੜੀਆਂ ਚੱਕੀਆਂ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਹੋਵੇਗੀ¢ ਪ੍ਰਧਾਨ ਜਗਸੀਰ ਸਿੰਘ ਖਾਰਾ ਨੇ ਦੱਸਿਆ ਕਿ ਮੀਟਿੰਗ 'ਚ ਜੂਨ ਮਹੀਨੇ 'ਚ ਜਨਮ ਲੈਣ ਵਾਲੇ ਸਾਥੀਆਂ ਦਾ ਸਨਮਾਨ ਕੀਤਾ ਜਾਵੇਗਾ¢ ਜਿਨ੍ਹਾਂ 'ਚ ਬਲਬੀਰ ਸਿੰਘ ਸਮਾਲਸਰ, ਰੌਸ਼ਨ ਲਾਲ, ਭੀਮ ਸੈਨ ਸ਼ਰਮਾ, ਸੁਰਜੀਤ ਸਿੰਘ ਪਿ੍ੰਸੀਪਲ, ਬਰਿੰਦਰਪਾਲ ਬਿੰਦੂ ਸ਼ਰਮਾ, ਮਨੋਹਰ ਲਾਲ ਲੈਕਚਰਾਰ ਅਤੇ ਪਰਮਜੀਤ ਕੌਰ ਸ਼ਾਮਿਲ ਹਨ |