26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਵਾਰਡ ਨੰ: 17 'ਚ ਛਿੜਿਆ ਵਿਵਾਦ, ਵਿਧਾਇਕ ਦੇ ਪੀ.ਏ 'ਤੇ ਪੋਲਿੰਗ ਏਜੰਟਾਂ ਨੂੰ ਜ਼ਬਰਦਸਤੀ ਬਾਹਰ ਕੱਢਣ ਦਾ ਦੋਸ਼

ਅਜੀਤ ਡੈਸਕ 27-05-2026
ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੇ ਵਾਰਡ ਨੰ: 17 'ਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪੀ.ਏ 'ਤੇ ਇਹ ਦੋਸ਼ ਲੱਗੇ ਕਿ ਪੋਿਲੰਗ ਬੂਥ ਅੰਦਰ ਪੋਿਲੰਗ ਏਜੰਟਾਂ ਨੂੰ ਜਬਰਦਸਤੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ | ਜਦੋਂ ਇਸ ਦੀ ਜਾਣਕਾਰੀ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਿਲੀ ਤਾਂ ਉਹ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਨਾਲ ਬੂਥ ਦੇ ਬਾਹਰ ਪਹੁੰਚ ਗਏ | ਜਿਥੇ ਦਾਖਲ ਹੋਣ ਸਮੇਂ ਪੁਲਿਸ ਨਾਲ ਕਾਫ਼ੀ ਧੱਕਾ ਮੁੱਕੀ ਕਰਨੀ ਪਈ | ਆਖਿਰ ਮੌਕੇ 'ਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਬਿਨਾਂ ਕਿਸੇ ਕੰਮ ਤੋਂ ਕੋਈ ਪੋਿਲੰਗ ਸਟੇਸ਼ਨ 'ਤੇ ਦਾਖਲ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਪੋਿਲੰਗ ਏਜੰਟ ਨੂੰ ਜਬਰਦਸਤੀ ਬਾਹਰ ਕੱਢੇ ਜਾਣ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ | ਕਾਂਗਰਸੀਆਂ ਅਨੁਸਾਰ ਜਦੋਂ ਕਿ ਮੌਜੂਦਾ ਵਿਧਾਇਕ ਦਾ ਪੀ.ਏ ਨਾਜਾਇਜ਼ ਬੂਥ 'ਤੇ ਦਾਖਲ ਹੋਇਆ ਅਤੇ ਬੂਥ ਅੰਦਰ ਪੋਿਲੰਗ ਏਜੰਟਾਂ 'ਤੇ ਦਬਾਅ ਬਣਾਉਣ ਲੱਗਿਆ | ਇਹ ਵੀ ਦੋਸ਼ ਲੱਗੇ ਕਿ ਸੱਤਾਧਾਰੀ ਪਾਰਟੀ ਆਖੀਰ ਤੱਕ ਫ਼ਰਜ਼ੀ ਵੋਟਾਂ ਪਾਉਣ ਦੀ ਤਾਕ 'ਚ ਰਹੀ |

ਪਿਛਲੀ ਖ਼ਬਰ ਜੈਤੋ ਨਗਰ ਕੌਂਸਲ ਦੀਆਂ ਚੋਣਾਂ 'ਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਸਰਕਾਰ ਦੇ ਨੁਮਾਇੰਦਿਆਂ ਨੇ ਸ਼ਰੇਆਮ ਕੀਤਾ ਲੋਕਤੰਤਰ ਦਾ ਘਾਣ-ਲਾਭ ਸਿੰਘ ਆਹਲੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।