25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੀ.ਏ.ਵੀ. ਸਕੂਲ ਦਾ ਸਾਬਕਾ ਵਿਦਿਆਰਥੀ ਹਰਕਮਲ ਸਿੰਘ ਗੋਲਡ ਮੈਡਲ ਜੇਤੂ ਬਣਿਆ

ਅਜੀਤ ਡੈਸਕ 18-04-2026
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਦਾ ਵਿਦਿਆਰਥੀ ਹਰਕਮਲ ਸਿੰਘ ਪੁੱਤਰ ਬੂਟਾ ਸਿੰਘ, ਜਿਸ ਨੇ ਮਾਰਚ 2019 ਵਿਚ ਇਸ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ, ਨੇ ਇਸ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਐੱਸ.ਸੀ. ਆਨਰਜ਼ (ਕੈਮਿਸਟਰੀ) ਵਿਚ ਟੌਪ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ | ਵਿਦਿਆਰਥੀ ਹਰਕਮਲ ਸਿੰਘ ਆਪਣੀ ਇਸ ਜਿੱਤ ਦੇ ਅਸਲ ਹੱਕਦਾਰ ਸਕੂਲ ਪਿ੍ੰਸੀਪਲ ਤੇ ਸਮੂਹ ਸਟਾਫ਼ ਮੈਂਬਰਾਨ ਨੂੰ ਮੰਨਦੇ ਹੋਏ ਆਪਣੀ ਖ਼ੁਸ਼ੀ ਸਾਂਝੀ ਕਰਨ 'ਤੇ ਮੂੰਹ ਮਿੱਠਾ ਕਰਵਾਉਣ ਲਈ ਆਪਣੇ ਮਾਤਾ ਗੁਰਮੀਤ ਕੌਰ ਤੇ ਦਾਦੀ ਗੁਰਮੇਲ ਕੌਰ ਨਾਲ ਅੱਜ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ | ਪਿ੍ੰਸੀਪਲ ਹਰਪਾਲ ਕੌਰ ਤੇ ਸਮੂਹ ਸਟਾਫ਼ ਮੈਂਬਰਾਨ ਵਲੋਂ ਇਸ ਹੋਣਹਾਰ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਗਈ | ਇਸ ਮੌਕੇ ਗੁਰਜੀਤ ਕੌਰ, ਬਬੀਤਾ ਰਾਣੀ, ਸੀਮਾ ਗੁਪਤਾ, ਰਮਨ ਛਾਬੜਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ-ਵਿਧਾਇਕ ਡਿੰਪੀ ਢਿੱਲੋਂ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।