02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਿੱਖਿਆ ਵਿਭਾਗ ਐੱਨ.ਟੀ.ਟੀ. ਦੀਆਂ ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ-ਡੀ.ਟੀ.ਐੱਫ਼.

ਅਜੀਤ ਡੈਸਕ 18-04-2026
• ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀ ਵੱਡੀ ਘਾਟ
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ ਤੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਕੂਲਾਂ ਵਿਚ 14 ਨਵੰਬਰ 2016 ਨੂੰ ਵੱਡੇ ਪੱਧਰ 'ਤੇ ਪ੍ਰਚਾਰ ਦਾ ਹਿੱਸਾ ਬਣਾਉਂਦੇ ਹੋਏ ਪ੍ਰੀ-ਪ੍ਰਾਇਮਰੀ ਵਿਚ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤਾਂ ਸ਼ੁਰੂ ਕੀਤੀਆਂ ਸਨ | ਉਸ ਤੋਂ ਬਾਅਦ 2019 ਵਿਚ ਇਕ ਹੋਰ ਕਲਾਸ ਨਰਸਰੀ ਵੀ ਸ਼ੁਰੂ ਕਰ ਦਿੱਤੀ ਗਈ | ਇਸ ਤਰ੍ਹਾਂ ਹੁਣ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਜਮਾਤਾਂ ਤੋਂ ਇਲਾਵਾ ਤਿੰਨ ਪ੍ਰੀ-ਪ੍ਰਾਇਮਰੀ ਜਮਾਤਾਂ ਸਣੇ ਕੁੱਲ 8 ਜਮਾਤਾਂ ਦੇ ਵਿਦਿਆਰਥੀ ਪੜ੍ਹਦੇ ਹਨ | ਆਗੂਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਜਮਾਤਾਂ ਨੂੰ ਪੜ੍ਹਾਉਣ ਲਈ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ, ਸਗੋਂ ਪਹਿਲਾਂ ਤੋਂ ਕੰਮ ਕਰਦੇ ਵਲੰਟੀਅਰ, ਜਿਨ੍ਹਾਂ ਨੂੰ ਐਸੋਸੀਏਟ ਟੀਚਰਜ਼ ਕਿਹਾ ਜਾਂਦਾ ਹੈ, ਨੂੰ ਇਹ ਜਮਾਤਾਂ ਪੜ੍ਹਾਉਣ ਲਈ ਦੇ ਦਿੱਤੀਆਂ ਗਈਆਂ ਸਨ | ਇਨ੍ਹਾਂ ਐਸੋਸੀਏਟ ਟੀਚਰਜ਼ ਵਿਚੋਂ ਵੱਡੀ ਗਿਣਤੀ ਵਿਚ ਅਧਿਆਪਕ ਪਿਛਲੇ ਸਮੇਂ 'ਚ ਹੋਈਆਂ ਭਰਤੀਆਂ ਵਿਚ ਈ.ਟੀ.ਟੀ. ਜਾਂ ਹੋਰ ਆਸਾਮੀਆਂ 'ਤੇ ਚਲੇ ਜਾਣ ਅਤੇ ਕੁਝ ਦੇ 58 ਸਾਲ ਹੋਣ ਕਰਕੇ ਸੇਵਾ ਮੁਕਤ ਹੋਣ ਕਰਕੇ ਇਨ੍ਹਾਂ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀ ਵੱਡੀ ਗਿਣਤੀ ਵਿਚ ਘਾਟ ਪੈਦਾ ਹੋ ਗਈ ਹੈ | ਪ੍ਰਾਇਮਰੀ ਸਕੂਲਾਂ ਵਿਚ ਈ.ਟੀ.ਟੀ. ਅਧਿਆਪਕਾਂ ਦੀਆਂ ਆਸਾਮੀਆਂ ਦੇਣ ਸਮੇਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀ ਗਿਣਤੀ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ, ਸਗੋਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੀ ਗਿਣਤੀ ਅਨੁਸਾਰ ਦਿੱਤੀਆਂ ਜਾਂਦੀਆਂ ਹਨ |
ਡੀ.ਟੀ.ਐੱਫ਼. ਆਗੂਆਂ ਕੁਲਵਿੰਦਰ ਸਿੰਘ ਗੋਨਿਆਣਾ, ਰਵੀ ਕੁਮਾਰ, ਮਨਦੀਪ ਸਿੰਘ, ਰਵਿੰਦਰ ਸਿੰਘ ਗਿੱਦੜਬਾਹਾ, ਅੰਮਿ੍ਤਪਾਲ ਸਿੰਘ, ਸੁਭਾਸ਼ ਚੰਦਰ, ਡਿੰਪਲ ਕੁਮਾਰ, ਹਰਜਿੰਦਰ ਸਿੰਘ, ਨਵਦੀਪ ਸਿੰਘ, ਗੁਰਮੀਤ ਸਿੰਘ, ਰਾਕੇਸ਼ ਕੁਮਾਰ, ਸਰਬਣ ਸਿੰਘ, ਵਿਨੋਦ ਕੁਮਾਰ ਨੇ ਮੰਗ ਕੀਤੀ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚੱਲਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਤੁਰੰਤ ਐੱਨ.ਟੀ.ਟੀ. ਦੀਆਂ ਆਸਾਮੀਆਂ ਕੱਢੇ ਅਤੇ ਇਨ੍ਹਾਂ ਆਸਾਮੀਆਂ 'ਤੇ ਬਣਦੀ ਭਰਤੀ ਕਰੇ | ਇਨ੍ਹਾਂ ਸਕੂਲਾਂ ਵਿਚ ਕੰਮ ਕਰ ਰਹੇ ਐਸੋਸੀਏਟ ਅਧਿਆਪਕਾਂ ਨੂੰ ਰੈਗੂਲਰ ਭਰਤੀ ਵਾਲੇ ਅਧਿਆਪਕਾਂ ਦੇ ਸਾਰੇ ਲਾਭ ਦਿੱਤੇ ਜਾਣ ਅਤੇ ਉਨ੍ਹਾਂ ਉਪਰ ਸੀ. ਐੱਸ. ਆਰ. ਦੇ ਰੂਲ ਵੀ ਲਾਗੂ ਕੀਤੇ ਜਾਣ |
ਪਿਛਲੀ ਖ਼ਬਰ ਗਿੱਦੜਬਾਹਾ 'ਚ ਲੰਮੇ ਸਮੇਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਬਣਿਆ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਸੀ.ਬੀ.ਐਸ.ਈ. ਨਤੀਜਿਆਂ 'ਚ ਗੱਡੇ ਸਫਲਤਾ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।