26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀਆਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ-ਡੀ.ਟੀ.ਐੱਫ਼.

ਅਜੀਤ ਡੈਸਕ 11-04-2026
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਰਕਾਰ ਵਲੋਂ ਪਿਛਲੇ ਮਹੀਨੇ ਤਨਖ਼ਾਹਾਂ ਲੇਟ ਮਿਲੀਆਂ ਸਨ, ਤਾਂ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਅਗਲੇ ਮਹੀਨੇ ਤੋਂ ਤਨਖ਼ਾਹ ਸਮੇਂ ਸਿਰ ਨਸੀਬ ਹੋ ਜਾਵੇਗੀ | ਪਰ ਸਰਕਾਰ ਵਲੋਂ 10 ਤਾਰੀਕ ਤੱਕ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਨਹੀਂ ਹੋਈ, ਜਦੋਂ ਕਿ ਇਕ ਤਾਰੀਕ ਤੱਕ ਤਨਖ਼ਾਹ ਮੁਲਾਜ਼ਮਾਂ ਨੂੰ ਮਿਲਣੀ ਚਾਹੀਦੀ ਸੀ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਲਾਕ ਮੁਕਤਸਰ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਫ਼ੱਤਣਵਾਲਾ ਤੇ ਬਲਾਕ ਸਕੱਤਰ ਚਰਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਹੈ ਕਿ ਸਰਕਾਰ ਨੂੰ ਮਾਰਚ ਮਹੀਨੇ ਦੀ ਤਨਖ਼ਾਹ ਦਾ ਹਾਲੇ ਤੱਕ ਬਜਟ ਜਾਰੀ ਨਾ ਕਰਨਾ ਸਰਕਾਰ ਦੀ ਵੱਡੀ ਅਣਗਹਿਲੀ ਹੈ, ਜਦੋਂਕਿ ਇਸ ਦਾ ਸਰਕਾਰ ਨੂੰ ਅਗਾਊਾ ਪ੍ਰਬੰਧ ਕਰਨਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਹਜ਼ਾਰਾਂ ਮੁਲਾਜ਼ਮਾਂ ਵਲੋਂ ਇਸ ਮਹੀਨੇ ਵਿਚ ਆਪਣੇ ਬੱਚਿਆਂ ਦੀਆਂ ਦਾਖ਼ਲਾ ਫ਼ੀਸਾਂ, ਕਿਤਾਬਾਂ ਤੇ ਹੋਰ ਖ਼ਰਚੇ ਕਰਨੇ ਹੁੰਦੇ ਹਨ ਤੇ ਨਾਲ ਹੀ ਲੇਟ ਤਨਖ਼ਾਹ ਆਉਣ ਕਰਕੇ ਲੋਨ ਦੀਆਂ ਕਿਸ਼ਤਾਂ ਦੇ ਵੀ ਭਾਰੀ ਜੁਰਮਾਨਾ ਭਰਨੇ ਪੈਂਦੇ ਹਨ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਵਿਚ ਸਰਕਾਰ ਦੁਆਰਾ ਪਹਿਲਾਂ ਹੀ ਕਾਫ਼ੀ ਕਟੌਤੀ ਕੀਤੀ ਗਈ ਹੈ | ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ 'ਤੇ ਕੇਂਦਰੀ ਸਕੇਲ ਲਾਗੂ ਕੀਤਾ ਗਿਆ ਹੈ, ਜਿਸ ਨਾਲ ਪਹਿਲਾਂ ਹੀ ਨਵੇਂ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਘਾਟਾ ਪੈ ਰਿਹਾ ਹੈ |
ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਮੁਲਜ਼ਮਾਂ ਤੇ ਬੈਂਕ ਵਰਗੇ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਇਕ ਤਾਰੀਕ ਤੋਂ ਪਹਿਲਾਂ ਤਨਖ਼ਾਹ ਮਿਲ ਸਕਦੀ ਹੈ, ਤਾਂ ਪੰਜਾਬ ਸਰਕਾਰ ਵਲੋਂ ਕਿਉ ਨਹੀਂ | ਉਨ੍ਹਾਂ ਸਰਕਾਰ ਤੋਂ ਤਨਖ਼ਾਹਾਂ ਦਾ ਬਜਟ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਲਦੀ ਤਨਖ਼ਾਹਾਂ ਦਾ ਬਜਟ ਨਾ ਜਾਰੀ ਹੋਇਆ, ਤਾਂ ਜਥੇਬੰਦੀ ਵਲੋਂ ਖ਼ਜ਼ਾਨਾ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਜਥੇਬੰਦੀ ਅਤੇ ਹੋਰ ਆਗੂ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ 8 ਏਕੜ ਕਣਕ ਸੜੀ ਅਗਲੀ ਖ਼ਬਰ ਮਥੁਰਾ ਦੇ ਵਰਿੰਦਾਵਨ ਵਿਖੇ ਵਾਪਰੇ ਹਾਦਸੇ 'ਤੇ ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।