ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਨਾਨ ਬੋਰਡ ਜਮਾਤਾਂ ਦਾ ਸਾਲਾਨਾ ਨਤੀਜਿਆਂ 'ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਪਿੰ੍ਰਸੀਪਲ ਦਰਸ਼ਨਾ ਦੇਵੀ ਵਲੋਂ ਕੀਤਾ ਗਿਆ | ਪਹਿਲੀ ਜਮਾਤ ਦੀ ਇੰਚਾਰਜ ਨਵਦੀਪ ਕੌਰ ਨੇ ਦੱਸਿਆ ਕਿ ਸਾਲਾਨਾ ਨਤੀਜੇ 'ਚ ਵਿਦਿਆਰਥੀ ਸ਼ਿਫਾ ਨੇ ਪਹਿਲਾਂ, ਲਛਮਣ ਸਿੰਘ ਨੇ ਦੂਜਾ, ਅਰਪਿੰਦਰ ਸਿੰਘ ਨੇ ਤੀਜਾ, ਦੂਜੀ ਜਮਾਤ ਦੀ ਇੰਚਾਰਜ ਹਰਮਨ ਕੌਰ ਨੇ ਦੱਸਿਆ ਕਿ ਹਰਵੀਰ ਕੌਰ ਨੇ ਪਹਿਲਾ, ਜਗਨਾਮ ਸਿੰਘ ਨੇ ਦੂਜਾ ਅਤੇ ਗੁਰਨੂਰ ਕੌਰ ਨੇ ਤੀਜਾ ਸਥਾਨ ਤੇ ਸ਼ੁਭਦੀਪ ਸਿੰਘ, ਗੁਰਮੁੱਖ ਸਿੰਘ ਅਤੇ ਅਫਜ਼ਲ ਨੇ ਹੌਂਸਲਾ ਵਧਾਊ ਸਥਾਨ ਹਾਸਿਲ ਕੀਤਾ | ਤੀਜੀ ਜਮਾਤ ਦੀ ਇੰਚਾਰਜ ਉਰਮਿਲਾ ਦੇਵੀ ਨੇ ਦੱਸਿਆ ਕਿ ਪਹਿਲੇ ਸਥਾਨ 'ਤੇ ਮਹਿਤਾਬ, ਪ੍ਰਭਦੀਪ ਸਿੰਘ, ਗੁਰਜੋਤ ਸਿੰਘ ਦੂਜੇ ਤੇ ਤੀਜੇ ਸਥਾਨ 'ਤੇ ਖੁਸ਼ਵੀਰ ਕੌਰ, ਸਮਰਾਟ ਸਿੰਘ, ਗੁਰਜੋਤ ਸਿੰਘ, ਜਪਨੀਤ ਕੌਰ, ਚੌਥੀ ਜਮਾਤ ਦੀ ਇੰਚਾਰਜ ਕੁਲਵਿੰਦਰ ਕੌਰ ਨੇ ਦੱਸਿਆ ਕਿ ਹਰਸਿਮਰਤ ਕੌਰ ਨੇ ਪਹਿਲਾ, ਸੁਖਦੀਪ ਸਿੰਘ ਦੂਜਾ ਅਤੇ ਪਰੀਤਮ ਸਿੰਘ ਨੇ ਤੀਜਾ ਸਥਾਨ ਤੇ ਹਰਨੂਰ ਸਿੰਘ, ਸੁਖਪ੍ਰੀਤ ਕੌਰ ਨੇ ਉੱਚ ਸਥਾਨ ਹਾਸਿਲ ਕੀਤਾ | ਪੰਜਵੀ ਜਮਾਤ ਦੇ ਇੰਚਾਰਜ ਅਮਨਦੀਪ ਕੌਰ ਨੇ ਦੱਸਿਆ ਕਿ ਪਹਿਲੇ ਸਥਾਨ 'ਤੇ ਵੰਸ਼ ਸਿੰਘ, ਦੂਜੇ ਸਥਾਨ 'ਤੇ ਰਮਨਦੀਪ ਕੌਰ ਅਤੇ ਰਤਨਜੋਤ ਕੌਰ, ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਧੂ ਰਾਮ ਸ਼ਰਮਾ ਅਤੇ ਮਾਪੇ ਹਾਜ਼ਰ ਸਨ |