ਫ਼ਰੀਦਕੋਟ, 31 ਮਾਰਚ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੀ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ | ਅਜੈ ਪਾਲ ਸ਼ਰਮਾ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ | ਦਵਿੰਦਰ ਸਿੰਘ ਨੇ ਕਲੱਬ ਦੀ ਸਾਲ 2025-26 ਦੀ ਪ੍ਰਗਤੀ ਰਿਪੋਰਟ ਪੜ ਕੇ ਸੁਣਾਈ ਤੇ ਕਲੱਬ ਦੀ ਕਾਰਜਕਾਰਨੀ ਦੇ ਭੰਗ ਕਰਨ ਦਾ ਐਲਾਨ ਕੀਤਾ | ਉਪਰੰਤ ਕਲੱਬ ਦੇ ਪ੍ਰਧਾਨ ਲਈ ਦਵਿੰਦਰ ਸਿੰਘ ਨੇ ਪ੍ਰਧਾਨਗੀ ਲਈ ਪਿ੍ੰ: ਸੁਰੇਸ਼ ਅਰੋੜਾ ਦਾ ਨਾਮ ਪੇਸ਼ ਕੀਤਾ | ਜਿਸ ਦੀ ਤਾਈਦ ਡਾ. ਬਲਜੀਤ ਸ਼ਰਮਾ ਨੇ ਕੀਤੀ ਤੇ ਸਰਬਸੰਮਤੀ ਨਾਲ ਪਿ੍ੰਸੀਪਲ ਸੁਰੇਸ਼ ਅਰੋੜਾ ਨੂੰ ਦੋ ਸਾਲ ਲਈ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਨਵੀਂ ਕਾਰਜ ਕਾਰਨੀ ਦੇ ਗਠਨ ਦੇ ਸਾਰੇ ਅਧਿਕਾਰ ਸੁਰੇਸ਼ ਅਰੋੜਾ ਨੂੰ ਦਿੱਤੇ ਗਏ | ਕਲੱਬ ਦੇ ਸੀਨੀਅਰ ਮੈਂਬਰ ਅਜੇ ਪਾਲ ਸ਼ਰਮਾ ਨੇ ਦੱਸਿਆ ਕਿ ਪਿ੍ੰਸੀਪਲ ਸੁਰੇਸ਼ ਅਰੋੜਾ ਨੈਸ਼ਨਲ ਯੂਥ ਕਲੱਬ ਦੇ ਸੰਸਥਾਪਕ ਹਨ | ਨਵੇਂ ਚੁਣੇ ਗਏ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਇਸ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ | ਸੁਰੇਸ਼ ਅਰੋੜਾ ਨੇ ਅਪੀਲ ਕੀਤੀ ਕਿ ਸਭ ਦੇ ਸਹਿਯੋਗ ਨਾਲ ਭਵਿੱਖ ਵਿਚ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਜਾਣਗੇ ਜਿਨ੍ਹਾਂ ਦੀ ਸਮਾਜ ਨੂੰ ਸਖ਼ਤ ਜ਼ਰੂਰਤ ਹੈ | ਰਾਜਿੰਦਰ ਬਾਂਸਲ ਨੇ ਸਭਨਾ ਦਾ ਧੰਨਵਾਦ ਕੀਤਾ | ਇਸ ਮੌਕੇ ਦਵਿੰਦਰ ਸਿੰਘ, ਡਾ. ਬਲਜੀਤ ਸ਼ਰਮਾ, ਡਾ. ਸੰਜੀਵ, ਅਜੇ ਪਾਲ ਸ਼ਰਮਾ, ਸੇਠੀ ਸੁਖਵਿੰਦਰ ਸਿੰਘ ਜੌਹਰ, ਪਿ੍ਤਪਾਲ ਸਿੰਘ ਕੋਹਲੀ, ਰਾਜੇਸ਼ ਸੁਖੀਜਾ, ਸੋਨੂੰ ਜੈਨ, ਸੁਰਿੰਦਰ ਕੁਮਾਰ, ਰਾਜਿੰਦਰ ਦਾਸ ਰਿੰਕੂ, ਰਾਜਿੰਦਰ ਬਾਂਸਲ, ਰਾਜੇਸ਼ ਕੁਮਾਰ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਰਾਕੇਸ਼ ਮਿੱਤਲ, ਡਾ. ਪਰਮਿੰਦਰ ਸਿੰਘ ਬੁੱਟਰ ਅਤੇ ਬਿਸ਼ਨ ਦਾਸ ਅਰੋੜਾ ਹਾਜ਼ਰ ਸਨ |