22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਰਸੋਈ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਸਾਦਿਕ-ਗੁਰੂਹਰਸਹਾਏ ਸੜਕ ਕੀਤੀ ਜਾਮ

ਅਜੀਤ ਡੈਸਕ 01-04-2026
ਸਾਦਿਕ, 31 ਮਾਰਚ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਭਾਵੇਂ ਸਰਕਾਰ ਤੇ ਪ੍ਰਸ਼ਾਸਨ ਇਹ ਦਾਅਵੇ ਕਰ ਰਹੇ ਹਨ ਕਿ ਗੈਸ ਦੀ ਕੋਈ ਕਿੱਲਤ ਨਹੀਂ ਪਰ ਕਸਬਾ ਸਾਦਿਕ 'ਚ ਲੋਕ ਗੈਸ ਪ੍ਰਾਪਤ ਕਰਨ ਲਈ ਰੋਜ਼ਾਨਾ ਸਾਦਿਕ-ਗੁਰੂਹਰਸਹਾਏ ਸੜਕ 'ਤੇ ਸਵੇਰੇ 6 ਵਜੇ ਤੋਂ ਲੰਬੀਆਂ ਲਾਈਨਾਂ ਲਗਾ ਕੇ ਖੜ੍ਹਦੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਗੈਸ ਦੀ ਲੋੜ ਮੁਤਾਬਿਕ ਪੂਰਤੀ ਨਹੀਂ ਹੋ ਰਹੀ | ਖ਼ਪਤਕਾਰ ਇਹ ਦੋਸ਼ ਵੀ ਲਗਾ ਰਹੇ ਹਨ ਕਿ ਗੋਦਾਮ 'ਚੋਂ ਗੈਸ ਲੋਡ ਕਰਕੇ ਲੈ ਕੇ ਆਉਣ ਵਾਲੇ ਵਾਹਨ ਰਸਤੇ 'ਚ ਹੀ ਸਿਲੰਡਰ ਬਲੈਕ 'ਚ ਵੇਚ ਆਉਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਾਦਿਕ ਵਿਚ 1500 ਰੁਪਏ ਨੂੰ ਸਿਲੰਡਰ ਬਲੈਕ 'ਚ ਵੇਚਿਆ ਜਾ ਰਿਹਾ ਹੈ | ਗੈਸ ਨਾ ਮਿਲਣ ਤੋਂ ਪ੍ਰੇਸ਼ਾਨ ਹੋਏ ਖ਼ਪਤਕਾਰਾਂ ਨੇ ਅੱਜ ਸਾਦਿਕ-ਗੁਰੂਹਰਸਹਾਏ ਸੜਕ 'ਤੇ ਜਾਮ ਲਗਾ ਕੇ ਆਵਾਜਾਈ ਰੋਕ ਦਿੱਤੀ | ਜਿਸ 'ਤੇ ਥਾਣਾ ਸਾਦਿਕ ਤੋਂ ਏ.ਐਸ.ਆਈ ਬੇਅੰਤ ਸਿੰਘ, ਏ. ਐਸ. ਆਈ. ਹਰਜੋਤ ਸਿੰਘ ਤੇ ਹੌਲਦਾਰ ਗੁਰਦੇਵ ਸਿੰਘ ਨੇ ਮੌਕੇ 'ਤੇ ਪਹੁੰਚੇ ਤੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਗੈਸ ਏੇਜੰਸੀ ਨਾਲ ਰਾਬਤਾ ਬਣਾ ਕੇ ਦੋ ਗੱਡੀਆਂ ਗੈਸ ਦੀਆਂ ਮੌਕੇ 'ਤੇ ਮੰਗਵਾਈਆਂ ਤੇ ਜਾਮ ਖੁੱਲ੍ਹਵਾਇਆ ਤੇ ਇਹ ਫ਼ੈਸਲਾ ਕਰਵਾਇਆ ਗਿਆ ਕਿ ਅੱਗੇ ਤੋਂ ਗੈਸ ਏਜੰਸੀ ਦੇ ਸਾਹਮਣੇ ਹੀ ਪਰਚੀਆਂ ਕੱਟਕੇ ਗੈਸ ਉੱਥੇ ਹੀ ਵੰਡੀ ਜਾਵੇਗੀ | ਵਰਨਣਯੋਗ ਹੈ ਕਿ ਮਸਲਾ ਇਸ ਤਰ੍ਹਾਂ ਹੱਲ ਨਹੀਂ ਹੋਣਾ, ਕਿਉਂਕਿ ਖਪਤਕਾਰਾਂ ਦੀ ਭੀੜ ਇਸੇ ਤਰ੍ਹਾਂ ਉੱਥੇ ਵੀ ਲੱਗੇਗੀ | ਗੈਸ ਏਜੰਸੀ ਨੂੰ ਚਾਹੀਦਾ ਹੈ ਕਿ ਉਹ ਰੋਜ਼ਾਨਾ 50-100 ਜਾਣੀ ਕਿ ਓਨੀਆਂ ਪਰਚੀਆਂ ਹੀ ਕੱਟਣ ਤੇ ਓਨੇ ਖਪਤਕਾਰਾਂ ਨੂੰ ਹੀ ਅਗਲੇ ਦਿਨ ਦਾ ਸਮਾਂ ਦੇਣ ਜਿੰਨੀ ਉਹ ਸਪਲਾਈ ਦੇ ਸਕਦੇ ਹਨ | ਇਸ ਤਰ੍ਹਾਂ ਬੇਲੋੜੀ ਲਾਈਨ ਨਹੀਂ ਲੱਗੇਗੀ ਤੇ ਲੋਕ ਖੱਜਲ ਖੁਆਰ ਨਹੀਂ ਹੋਣਗੇ | ਜਿਸ ਦੀ ਵਾਰੀ ਹੋਵੇਗੀ, ਉਹ ਹੀ ਆਵੇਗਾ ਤੇ ਉਸ ਨੂੰ ਸਿਲੰਡਰ ਵੀ ਮਿਲ ਜਾਵੇਗਾ |
ਪਿਛਲੀ ਖ਼ਬਰ ਮਿਮਿਟ ਕਾਲਜ ਵਿਖੇ ਐੱਨ. ਐੱਸ. ਐੱਸ. ਯੂਨਿਟ ਵਲੋਂ ਨਸ਼ਿਆਂ ਵਿਰੁੱਧ ਸੈਮੀਨਾਰ ਅਗਲੀ ਖ਼ਬਰ ਟਰੈਕਟਰ-ਟਰਾਲੀ ਨਾਲ ਐਕਟਿਵਾ ਟਕਰਾਉਣ 'ਤੇ ਭੈਣ ਭਰਾ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।