ਗਿੱਦੜਬਾਹਾ, 29 ਮਾਰਚ (ਸ਼ਿਵਰਾਜ ਸਿੰਘ ਬਰਾੜ)-ਨਟਰਾਜ ਕਲਾਂ ਕੇਂਦਰ ਗਿੱਦੜਬਾਹਾ ਵਲੋਂ ਸੰਸਥਾ ਦੇ ਸੰਸਥਾਪਕ ਗੋਬਿੰਦ ਗੁਪਤਾ ਦੀ ਰਹਿਨੁਮਾਈ ਤੇ ਪ੍ਰਧਾਨ ਧਰਮਪਾਲ ਸਿੰਗਲਾ ਦੀ ਅਗਵਾਈ ਵਿਚ ਗਿੱਦੜਬਾਹਾ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ ਲਾਇਆ ਗਿਆ ਹੈ | ਧਰਮਪਾਲ ਸਿੰਗਲਾ ਤੇ ਕੇਵਲ ਕਿ੍ਸ਼ਨ ਗੋਇਲਾ ਨੇ ਦੱਸਿਆ ਕਿ ਲਾਲਾ ਜਗਨ ਨਾਥ ਜੈਨ ਦੀ ਯਾਦ 'ਚ ਹਰ ਸਾਲ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ | ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਤਰ੍ਹਾਂ ਦੇ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ | ਇਸ ਵਾਰ ਸੰਸਥਾ ਵਲੋਂ 35ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ 34 ਅੱਖਾਂ ਦੇ ਸਫ਼ਲਤਾ ਪੂਰਨ ਕੈਂਪ ਲਗਾ ਚੁੱਕੇ ਹਾਂ | ਜਿਸ ਵਿਚ 35 ਹਜ਼ਾਰ ਮਰੀਜ਼ਾਂ ਦੇ ਇਲਾਜ ਤੋਂ ਇਲਾਵਾ 300 ਮਰੀਜਾਂ ਦੇ ਅੱਖਾਂ ਦੇ ਲੈਂਜ਼ ਪਾਏ ਗਏ ਹਨ | ਗੋਬਿੰਦ ਗੁਪਤਾ ਤੇ ਰਮੇਸ਼ ਮੌਂਗਾ ਨੇ ਦੱਸਿਆ ਕਿ ਇਸ ਦੌਰਾਨ ਕੈਂਪ 'ਚ 700 ਦੇ ਲਗਭਗ ਮਰੀਜ਼ਾਂ ਦੀ ਜਾਂਚ ਕੀਤੀ ਗਈ | ਜਿਨ੍ਹਾਂ 'ਚੋਂ 100 ਦੇ ਲਗਭਗ ਅਜਿਹੇ ਮਰੀਜ਼ਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਦੇ ਲੈਂਜ਼ ਪਾਏ ਜਾਣਗੇ | ਬਲਦੇਵ ਗੋਇਲ ਅਤੇ ਹਰੀਸ਼ ਕੁਮਾਰ ਨੇ ਦੱਸਿਆ ਕਿ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਕੇਵਲ ਗੋਇਲ, ਪ੍ਰਸ਼ੋਤਮ ਕੁਮਾਰ, ਅਸ਼ੋਕ ਬਾਂਸਲ, ਸਤੀਸ਼ ਕੁਮਾਰ, ਰਮੇਸ਼ ਬਤਰਾਣਾ, ਜਗਦੀਪ ਸੈਨ, ਰਾਜਿੰਦਰ ਗੋਇਲ, ਦੀਪਕ ਗਰਗ, ਰਮੇਸ਼ ਗਰਗ, ਤਰੁਣ ਕੁਮਾਰ ਆਦਿ ਅਹੁਦੇਦਾਰ ਹਾਜ਼ਰ ਸਨ |