ਕੋਟ ਈਸੇ ਖਾਂ, 29 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਸਾਬਕਾ ਮੰਤਰੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਮਰਹੂਮ ਜਥੇਦਾਰ ਤੋਤਾ ਸਿੰਘ ਦੀ ਯਾਦ 'ਚ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਵਰਲਡ ਕਾੈਸਰ ਕੇਅਰ ਸੰਸਥਾ ਦੇ ਬਰਾਂਡ ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਤੇ ਆਪਣੇ ਜਥੇਬੰਦਕ ਸਹਿਯੋਗੀਆਂ ਸਦਕਾ ਹਲਕਾ ਧਰਮਕੋਟ ਵਿਚ ਵੱਖ-ਵੱਖ ਥਾਵਾਂ 'ਤੇ ਲੋੜਵੰਦਾਂ ਲਈ ਕੈਂਸਰ, ਅੱਖਾਂ ਦੀ ਜਾਂਚ ਤੇ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਪੰਥਕ ਪਿੰਡ ਮਨਾਵਾਂ ਦੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਲਗਵਾਏ ਕੈਂਪ 'ਚ ਟੀਮਾਂ ਵਲੋਂ 1 ਹਜ਼ਾਰ ਤੋਂ ਉੱਪਰ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਜਾਂਚ ਟੀਮਾਂ ਦੀ ਸਹਾਇਤਾ ਲਈ ਇਕ ਨਵੀਂ ਬੱਸ ਵੀ ਭੇਟ ਕੀਤੀ ਗਈ ਤੇ ਕੁਝ ਲੋੜਵੰਦਾਂ ਨੂੰ ਟਰਾਈਸਾਈਕਲ ਦਿੱਤੇ ਗਏ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਡਾ. ਕੁਲਵੰਤ ਸਿੰਘ ਧਾਲੀਵਾਲ, ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਸੰਗਤ ਰੂਪੀ ਅਰਦਾਸ ਕਰਵਾਈ ਗਈ | ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਡੇ ਖਾਣ ਪੀਣ, ਰਹਿਣ ਸਹਿਣ ਤੇ ਵਾਤਾਵਰਨ ਦੀ ਸਹੀ ਸੰਭਾਲ ਵੱਲ ਧਿਆਨ ਨਾ ਦੇਣਾ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ, ਜਿਸ ਲਈ ਸਾਨੂੰ ਜਾਗਰੂਕ ਹੋਣਾ ਹੀ ਪਵੇਗਾ | ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਿਆਸਤ ਤੇ ਪੱਖਪਾਤ ਵਰਗੀਆਂ ਗੱਲਾਂ ਤੋਂ ਉੱਪਰ ਉੱਠ ਕੇ ਅਸੀਂ ਤਹੱਈਆ ਕੀਤਾ ਹੈ ਕਿ ਸਵ: ਜਥੇਦਾਰ ਤੋਤਾ ਸਿੰਘ ਦੀ ਜੋ ਲੋਕਪੱਖੀ ਸੋਚ ਰਹੀ ਸੀ, ਉਸ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਵੱਧ ਤੋਂ ਵੱਧ ਲੋਕਾਂ ਲਈ ਕਿਸੇ ਨਾ ਕਿਸੇ ਖੇਤਰ ਵਿਚ ਹੋਰ ਚੰਗਾ ਕਰ ਸਕੀਏ | ਕੈਂਪ ਦੌਰਾਨ ਕਰੀਬ 600 ਲੋਕਾਂ ਨੂੰ ਨਿਗ੍ਹਾ ਵਾਲੀਆਂ ਐਨਕਾਂ ਤੋਂ ਇਲਾਵਾ ਮੈਡੀਕਲ ਜਾਂਚ ਉਪਰੰਤ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ | ਮੈਡੀਕਲ ਜਾਂਚ ਵਿਚ ਡਾ. ਚਮਕੌਰ ਸਿੰਘ ਬਰਾੜ ਦਾ ਮੁੱਢਲਾ ਸਹਿਯੋਗ ਰਿਹਾ | ਕੈਂਪ ਵਿਚ ਇਕਬਾਲਦੀਪ ਸਿੰਘ ਹੈਰੀ, ਕੈਨੇਡੀਅਨ ਮੇਜਰ ਸਿੰਘ ਬਰਾੜ, ਅਮਰਜੀਤ ਸਿੰਘ ਸਾਬਕਾ ਚੇਅਰਮੈਨ, ਜਗਰੂਪ ਸਿੰਘ ਰੰਡਿਆਲਾ, ਰਣਜੀਤ ਸਿੰਘ ਰਾਣਾ ਸਾਬਕਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਗੁਰਪ੍ਰੀਤ ਸਿੰਘ ਭੁੱਲਰ, ਗੁਰਪ੍ਰੀਤ ਹੇਰ ਘਲੋਟੀ, ਬਲਜੀਤ ਸਿੰਘ, ਪਰਮਿੰਦਰ ਸਿੰਘ ਸੰਧੂ, ਭਗਵਾਨ ਸਿੰਘ ਅਟਾਰੀ, ਹਰਦੀਪ ਸਿੰਘ, ਅਵਤਾਰ ਸਿੰਘ, ਸੁਖਵੰਤ ਸਿੰਘ, ਨਿਰਮਲ ਸਿੰਘ, ਕੁਲਜੀਤ ਸਿੰਘ, ਇੰਦਰਪਾਲ ਸਿੰਘ, ਗੁਰਮੇਲ ਸਿੰਘ ਉਮਰੀਆਣਾ, ਮੰਦਰ ਮਨਾਵਾਂ, ਕੁਲਵਿੰਦਰ ਸਿੰਘ ਤਲਵੰਡੀ, ਬਲਵਿੰਦਰ ਸਿੰਘ ਪ੍ਰਧਾਨ, ਭਗਵਾਨ ਸਿੰਘ, ਨਛੱਤਰ ਸਿੰਘ ਲਾਲੀ ਮਨੇਸ਼ ਆਦਿ ਹਾਜ਼ਰ ਰਹੇ |