12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਪੰਜਾਬ ਬਚਾਓ ਮੋਰਚਾ' ਵਲੋਂ ਮਾਲਵਾ ਨਹਿਰ ਦੇ ਪ੍ਰੋਜੈਕਟ ਖ਼ਿਲਾਫ਼ ਪ੍ਰਦਰਸ਼ਨ

ਅਜੀਤ ਡੈਸਕ 28-03-2026
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਅੱਜ ਪੰਜਾਬ ਬਚਾਓ ਮੋਰਚੇ ਦੀ ਅਗਵਾਈ ਹੇਠ ਮਾਲਵਾ ਨਹਿਰ ਦੇ ਪ੍ਰੋਜੈਕਟ ਖ਼ਿਲਾਫ ਡੀ.ਸੀ ਦਫ਼ਤਰ ਫ਼ਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪੰਜਾਬ ਬਚਾਓ ਮੋਰਚਾ ਦੇ ਸੂਬਾ ਪ੍ਰਧਾਨ ਹਰਇੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਇਹ ਮਾਲਵਾ ਨਹਿਰ ਨਹੀਂ, ਇਹ ਗਾਰਡ ਨਹਿਰ ਹੈ, ਜੋ ਬੁੱਢੇ ਨਾਲੇ ਦਾ ਪਾਣੀ ਜੋ ਕਿ ਕੈਂਸਰ ਵਾਲਾ ਹੈ, ਇਸ ਮਾਲਵਾ ਨਹਿਰ 'ਚ ਪਵੇਗਾ, ਜਿਸ ਨਾਲ ਸਾਰੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਲਵਾ ਨਹਿਰ ਦਾ ਪ੍ਰੋਜੈਕਟ ਫੌਰੀ ਤੌਰ 'ਤੇ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਹੰਦ ਫੀਡਰ 'ਚੋਂ ਕਿਸਾਨ ਪਾਣੀ ਲੈਫਟ ਕਰਕੇ ਲਾ ਰਹੇ ਹਾਂ, ਬਾਅਦ ਵਿਚ ਵੀ ਮਾਲਵਾ ਨਹਿਰ 'ਚੋਂ ਲਿਫਟ ਕਰਕੇ ਹੀ ਲਾਉਣਾ ਪਵੇਗਾ, ਤਾਂ ਫਿਰ ਕਰੋੜਾਂ ਰੁਪਏ ਖਰਚਣ ਦੀ ਜ਼ਰੂਰਤ ਨਹੀਂ ਹੈ ਤੇ ਇਸ ਥਾਂ ਤੋਂ ਹਰਾ ਭਰਾ ਜੰਗਲ ਵੀ ਉਜਾੜਿਆ ਜਾਵੇਗਾ | ਜੋ ਕਿ ਕਿਸੇ ਵੀ ਕੀਮਤ ਉੱਤੇ ਨਹੀਂ ਉਜਾੜਨ ਦਿੱਤਾ ਜਾਵੇਗਾ | ਇਸ ਮੌਕੇ ਜਲ ਜੀਵਨ ਬਚਾਓ ਮੋਰਚਾ ਦੇ ਸ਼ੰਕਰ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬੀਕੇਯੂ ਬੰਦਾ ਸਿੰਘ ਬਹਾਦਰ ਦੇ ਯੂਥ ਪ੍ਰਧਾਨ ਨੇਤਾ ਕੋਟ ਭਾਈ, ਜਸਵੀਰ ਸਿੰਘ ਝਾਮਕਾ, ਬੀਕੇਯੂ ਕਾਦੀਆਂ ਦੇ ਰਾਜਬੀਰ ਸਿੰਘ ਕਰਮੂਵਾਲਾ, ਬੀਕੇਯੂ ਪੰਜਾਬ ਜਨਰਲ ਸਕੱਤਰ ਭੁਪਿੰਦਰ ਸਿੰਘ, ਬੀਕੇਯੂ ਲੱਖੋਵਾਲ, ਬੀਕੇਯੂ ਸਿੱਧੂਪੁਰ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਅਤੇ ਜਲ ਜੀਵਨ ਬਚਾਓ ਮੋਰਚਾ ਫ਼ਰੀਦਕੋਟ ਆਦਿ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਪਾਣੀ ਦੇਣਾ ਚਾਹੁੰਦੀ ਹੈ ਤਾਂ ਸਰਹਿੰਦ ਫੀਡਰ ਨੂੰ 10 ਫੁੱਟ ਚੌੜਾ ਕਰ ਸਕਦੀ ਹੈ ਤੇ ਸਰਹਿੰਦ ਫੀਡਰ ਫ਼ਰੀਦਕੋਟ ਤੋਂ ਪਿਛੇ ਬਣਨ ਵਾਲੀ ਰਹਿੰਦੀ ਹੈ | ਇਸ ਨਾਲ ਕਿਸਾਨਾਂ ਦੀ ਜ਼ਮੀਨ ਵੀ ਬਚੇਗੀ ਤੇ ਪਾਣੀ ਵੀ ਗੰਦਾ ਹੋਣ ਤੋਂ ਬਚਾਅ ਹੋ ਜਾਵੇਗਾ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਬਰਗਾੜੀ ਨਿਵਾਸੀ ਮਾਤਾ ਮਹਿੰਦਰ ਕੌਰ ਗੋਂਦਾਰਾ ਦਾ ਅੰਗੀਠਾ ਸੰਭਾਲਿਆ ਅਗਲੀ ਖ਼ਬਰ ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।