13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਸਟੇਨਏਬਲ ਖੇਤੀਬਾੜੀ ਬਾਰੇ ਸਟੇਕ ਹੋਲਡਰ ਵਰਕਸ਼ਾਪ ਲੱਗੀ

ਅਜੀਤ ਡੈਸਕ 28-03-2026
ਮੋਗਾ, 27 ਮਾਰਚ (ਜਸਪਾਲ ਸਿੰਘ ਬੱਬੀ)-ਖੇਤੀਬਾੜੀ 'ਚ ਨਵੀਨਤਾ ਤੇ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਆਈ.ਪੀ.ਐਸ. ਫਾਊਾਡੇਸ਼ਨ ਤੇ ਚੰਬਲ ਫਰਟੀਲਾਈਜ਼ਰ ਵਲੋਂ ਮੋਗਾ ਵਿਖੇ ਸਟੇਕ ਹੋਲਡਰ ਵਰਕਸ਼ਾਪ ਲਗਾਈ ਗਈ | ਇਸ ਮੌਕੇ ਆਈ.ਪੀ.ਐਸ. ਫਾਊਾਡੇਸ਼ਨ ਦੇ ਪ੍ਰੋਗਰਾਮ ਮੈਨੇਜਰ ਅਜੈ ਮਲਿਕ ਤੇ ਜ਼ਿਲ੍ਹਾ ਕੋਆਰਡੀਨੇਟਰ ਸੌਰਭ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਫ਼ਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਤੇ ਖੇਤੀਬਾੜੀ ਦੇ ਆਧੁਨਿਕ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਸੀ | ਉਨ੍ਹਾਂ ਨੇ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਨੂੰ ਸੰਭਾਲਣ ਤੇ ਖੇਤੀਬਾੜੀ ਦੇ ਚੰਗੇ ਅਭਿਆਸਾਂ ਨੂੰ ਅਪਣਾਉਣ ਲਈ ਕਿਹਾ | ਪਰਾਲੀ ਪ੍ਰਬੰਧਨ ਤੇ ਜੈਵਿਕ ਖੇਤੀ ਵਰਕਸ਼ਾਪ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਹੇਠ ਲਿਖੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ | ਫ਼ਸਲੀ ਰਹਿੰਦ-ਖੂੰਹਦ ਦਾ ਪ੍ਰਬੰਧਨ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਖੇਤ 'ਚ ਹੀ ਵਾਹੁਣ ਜਾਂ ਸੰਭਾਲਣ ਦੀਆਂ ਤਕਨੀਕਾਂ, ਵਰਮੀ ਕੰਪੋਸਟ (ਗੰਡੋਆ ਖਾਦ), ਰਸਾਇਣਿਕ ਖਾਦਾਂ ਦੀ ਵਰਤੋਂ ਘਟਾ ਕੇ ਜੈਵਿਕ ਖਾਦਾਂ ਵੱਲ ਮੁੜਨਾ, ਮਿੱਟੀ ਦੀ ਪਰਖ ਮਿੱਟੀ ਦੀ ਸਿਹਤ ਅਨੁਸਾਰ ਖਾਦਾਂ ਦੀ ਸਹੀ ਮਾਤਰਾ ਵਿਚ ਵਰਤੋਂ, ਐਗਰੋਫੋਰੈਸਟਰੀ (ਖੇਤੀ-ਵਣ ਖੇਤੀ) ਖੇਤਾਂ 'ਚ ਦਰੱਖਤ ਲਗਾ ਕੇ ਵਾਤਾਵਰਨ ਤੇ ਆਮਦਨ ਵਿਚ ਸੁਧਾਰ ਕਰਨਾ ਹੈ | ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਮਾਹਿਰ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ, ਡਾ. ਕਮਲਦੀਪ ਸਿੰਘ ਡਿਪਟੀ ਡਾਇਰੈਕਟਰ ਕਿ੍ਸ਼ੀ ਵਿਗਿਆਨ ਕੇਂਦਰ ਸਮੇਤ ਜ਼ਿਲ੍ਹੇ ਦੇ ਅਧਿਕਾਰੀ, ਏ.ਡੀ.ਓ. ਅਤੇ ਬਲਾਕ ਅਫ਼ਸਰਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਯੰਗਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ 151 ਕੰਜਕਾਂ ਦਾ ਪੂਜਨ ਕੀਤਾ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਬਿਲਕੁਲ ਫ਼ੇਲ੍ਹ ਹੋ ਚੁੱਕੀ-ਯੂਥ ਅਕਾਲੀ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।