13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 28-03-2026
ਗਿੱਦੜਬਾਹਾ, 27 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਅੱਜ ਰਾਮਨੌਮੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਡਾ. ਅਨਿਲ ਗਰਗ ਤੇ ਸਮੂਹ ਅਹੁਦੇਦਾਰਾਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਅਤੇ ਇਲਾਕੇ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ | ਰਾਮਨੌਮੀ ਦੇ ਸੰਬੰਧ ਵਿਚ ਮੰਦਰ ਵਿਖੇ ਮਹਿਲਾ ਮੰਡਲ ਵਲੋਂ ਵਿਸ਼ੇਸ਼ ਸਤਿਸੰਗ ਹੋਇਆ | ਇਸ ਮੌਕੇ ਕੰਜਕ ਪੂਜਨ ਕੀਤਾ ਗਿਆ ਤੇ ਉਪਰੰਤ ਸ਼ਰਧਾਲੂਆ ਵਿਚ ਮਾਤਾ ਰਾਣੀ ਦਾ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਹਰਦੇਵ ਸਿੰਘ ਗਰਗ, ਵਿਸ਼ਨੂੰ ਵਤਰਾਣਾ, ਦਰਸ਼ਨ ਅਗਰਵਾਲ, ਦੇਵੀ ਦਿਆਲ ਮਿੱਤਲ, ਮਹਿੰਦਰ ਰਾਠੌੜ, ਰਮੇਸ਼ ਸਿੰਗਲਾ, ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੁਸ਼ੀਲ ਸ਼ਰਮਾ ਆਦਿ ਸ਼ਰਧਾਲੂ ਮੌਜੂਦ ਸਨ |
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਸਫ਼ਾਈ ਅਭਿਆਨ ਕੈਂਪ ਲਗਾਇਆ ਅਗਲੀ ਖ਼ਬਰ ਸਾਲਾਸਰ ਧਾਮ ਲਈ 27ਵੀਂ ਡਾਕ ਧਵਜਾ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।