16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਾਦਿਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਪੁਸਤਕ ਪ੍ਰਦਰਸ਼ਨੀ ਅੱਜ

ਅਜੀਤ ਡੈਸਕ 28-03-2026
ਸਾਦਿਕ, 27 ਮਾਰਚ (ਆਰ. ਐਸ. ਧੁੰਨਾ)-ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਸਭਨਾਂ ਦੀ ਚੜ੍ਹਦੀ ਕਲਾ ਲਈ ਕਰਵਾਏ ਜਾ ਰਹੇ ਤਿੰਨ ਦਿਨਾਂ ਸਾਲਾਨਾ ਧਾਰਮਿਕ ਸਮਾਗਮ ਦੀ ਸਮਾਪਤੀ 'ਤੇ 28 ਮਾਰਚ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਭਾਈ ਗੁਰਸੇਵਕ ਸਿੰਘ ਖ਼ਾਲਸਾ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂੰ ਕਰਵਾਉਣਗੇ ਅਤੇ ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਸੋਨੂੰ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਭਨਾ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨਗੇ | ਇਸ ਮੌਕੇ ਅਮਰਜੀਤ ਸਿੰਘ ਬਰਾੜ ਗੋਲੇਵਾਲਾ ਵਲੋਂ ਉਸਾਰੂ ਸੇਧ ਦੇਣ ਵਾਲੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ | ਰਾਤ ਸਮੇਂ ਮਹਾਂਮਾਈ ਦਾ 40ਵਾਂ ਸਾਲਾਨਾ ਜਾਗਰਣ ਹੋਵੇਗਾ, ਜਿਸ ਵਿਚ ਮਹੰਤ ਵਿਜੇ ਸ਼ਰਮਾ ਭਨੋਟ ਫ਼ਰੀਦਕੋਟ ਵਾਲੇ, ਮਾਸਟਰ ਨੂਰ ਮਹਿਰਾ ਸ੍ਰੀ ਅੰਮਿ੍ਤਸਰ ਸਾਹਿਬ ਵਾਲੇ ਤੇ ਬੀਬਾ ਨੂਰਦੀਪ ਐਂਡ ਪਾਰਟੀ ਫ਼ਰੀਦਕੋਟ ਵਾਲੇ ਸਾਰੀ ਰਾਤ ਮਹਾਂਮਾਈ ਦਾ ਗੁਣਗਾਣ ਕਰਨਗੇ | ਜਾਗਰਣ ਦੀ ਵਿਧੀਵਤ ਸ਼ੁਰੂਆਤ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਦੇ ਸੇਵਾਦਾਰ (ਪੁਜਾਰੀ) ਸਤੀਸ਼ ਚੰਦ ਸ਼ਰਮਾ ਦੁਆਰਾ ਪੂਜਾ ਅਰਚਨਾ ਕਰਨ ਉਪਰੰਤ ਹੋਵੇਗੀ | ਇਹ ਜਾਣਕਾਰੀ ਮੰਡਲੀ ਦੇ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਦਿੱਤੀ ਗਈ |
ਪਿਛਲੀ ਖ਼ਬਰ ਪੁਰਾਣੇ ਮਾਈਨਰ 'ਤੇ ਬਣੇ ਨਵੇਂ ਪੁਲ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਜੀਵਨਵਾਲਾ ਕਬੱਡੀ ਕੱਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।