23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭੋਗ 'ਤੇ ਵਿਸ਼ੇਸ਼-ਮਾਤਾ ਗੁਰਚਰਨ ਕੌਰ

ਅਜੀਤ ਡੈਸਕ 27-03-2026
ਮੰਡੀ ਲੱਖੇਵਾਲੀ-ਮਾਤਾ ਗੁਰਚਰਨ ਕੌਰ ਦਾ ਜਨਮ ਬਠਿੰਡਾ ਦੀ ਮਹਿਣਾ ਪੱਟੀ ਦੇ ਨਾਮਵਰ ਪਰਿਵਾਰ ਵਿਚ ਪਿਤਾ ਭਾਗ ਸਿੰਘ ਦੇ ਘਰ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ | ਮੁੱਢਲੀ ਪੜ੍ਹਾਈ ਪੂਰੀ ਕਰਨ ਬਾਅਦ ਆਪ ਜੀ ਦਾ ਵਿਆਹ ਪਿੰਡ ਨੰਦਗੜ੍ਹ ਦੇ ਨਾਮਵਰ ਸਿਵੀਆ ਪਰਿਵਾਰ ਵਿਚ ਤੇਜਾ ਸਿੰਘ ਸਿਵੀਆ ਨਾਲ ਹੋਇਆ | ਆਪ ਦੇ ਘਰ 2 ਲੜਕਿਆਂ ਹਰਮਿੰਦਰ ਸਿੰਘ ਸਿਵੀਆ ਤੇ ਮਾਲਵਿੰਦਰ ਸਿੰਘ ਸਿਵੀਆ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਉਚੇਰੀ ਸਿੱਖਿਆ ਤੇ ਵਧੀਆ ਸੰਸਕਾਰ ਦੇ ਕੇ ਨਾਮਵਰ ਘਰਾਣਿਆਂ 'ਚ ਵਿਆਹਿਆ | ਆਪ ਸ਼ੁਰੂ ਤੋਂ ਹੀ ਧਾਰਮਿਕ, ਨਰਮ ਦਿਲ ਤੇ ਦੂਸਰਿਆਂ ਦੀ ਮਦਦ ਕਰਨ ਵਾਲੇ ਸੁਭਾਅ ਦੇ ਮਾਲਕ ਸਨ ਤੇ ਅੱਗੋਂ ਸਿਵੀਆ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪੱਕੇ ਤੌਰ 'ਤੇ ਜੁੜਿਆ ਹੋਇਆ ਤੇ ਲੋਕਾਂ ਦੀ ਸੇਵਾ ਕਰਨ ਵਾਲਾ ਪਰਿਵਾਰ ਸੀ | ਇਸੇ ਦੀ ਬਦੌਲਤ ਹੀ ਆਪ ਜੀ ਦੇ ਪਤੀ ਤੇਜਾ ਸਿੰਘ ਸਿਵੀਆ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਇਲਾਕੇ ਦੀ ਸੇਵਾ ਕਰ ਸਕੇ ਬਲਕਿ ਉਹ ਖੇਤੀਬਾੜੀ ਦੇ ਨਾਲ ਨਾਲ ਇਕ ਸਫਲ ਬਿਜਨਸਮੈਨ ਬਣ ਕੇ ਪਰਿਵਾਰ ਨੂੰ ਉੱਚ ਮੁਕਾਮ ਤੱਕ ਲਿਜਾਣ 'ਚ ਵੀ ਕਾਮਯਾਬ ਰਹੇ | ਆਪ ਜੀ ਦੇ ਅਸ਼ੀਰਵਾਦ ਸਦਕਾ ਹੀ ਪਰਿਵਾਰ ਕੋਲ ਪਿੰਡ ਦੀ ਸਰਪੰਚੀ ਰਹੀ ਤੇ ਇਲਾਕੇ 'ਚ ਪਰਿਵਾਰ ਦਾ ਬਹੁਤ ਵਧੀਆ ਅਸਰ ਰਸੂਖ ਹੈ | ਆਪ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 27 ਮਾਰਚ 2026 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਨੰਦਗੜ੍ਹ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਹੋਵੇਗੀ | • ਮਿਲਖ ਰਾਜ
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਐਨ.ਸੀ. ਸੀ. ਵਲੋਂ ਪ੍ਰਸਾਰ ਭਾਸ਼ਨ ਕਰਵਾਇਆ ਅਗਲੀ ਖ਼ਬਰ ਪਿੰਡ ਤਰਖਾਣ ਵਾਲਾ ਵਿਖੇ ਕਿਸਾਨਾਂ ਨੂੰ ਕਿ੍ਸ਼ੀ ਵਿਗਿਆਨ ਕੇਂਦਰ ਨੇ ਦੱਸੇ ਚੰਗੀ ਖੇਤੀ ਦੇ ਗੁਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।