ਜੈਤੋ, 20 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਪ੍ਰੀਸ਼ਦ ਭਵਨ ਜੈਤੋ ਵਿਖੇ ਸਰਪ੍ਰਸਤ ਮੁਕੇਸ਼ ਬਾਂਸਲ, ਪ੍ਰਧਾਨ ਮੋਹਨ ਲਾਲ ਜਿੰਦਲ ਅਤੇ ਡਾ. ਜਸਵੀਰ ਸਿੰਘ ਧਾਰੀਵਾਲ ਦੀ ਰਹਿਨੁਮਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ | ਪੀ.ਆਰ.ਓ ਰੁਲੀਆ ਰਾਮ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਸਵ. ਜਗਮੀਤ ਸਿੰਘ ਪਟਵਾਰੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਲਗਾਇਆ ਗਿਆ | ਕੈਂਪ ਦੌਰਾਨ ਇੰਦਰਾਨੀ ਹਸਪਤਾਲ ਬਠਿੰਡਾ ਦੀ ਵਿਸ਼ੇਸ਼ ਮੈਡੀਕਲ ਟੀਮ ਵਲੋਂ 30 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਮੌਕੇ ਸਕੱਤਰ ਪ੍ਰਵੀਨ ਕਾਂਸਲ, ਖ਼ਜ਼ਾਨਚੀ ਕਿ੍ਸ਼ਨ ਮਿੱਤਲ, ਵਾਈਸ ਪ੍ਰਧਾਨ ਸੰਜੇ ਮਿੱਤਲ, ਮੇਜਰ ਸਿੰਘ, ਰਮੇਸ਼ ਬਾਂਸਲ, ਸੁਰਿੰਦਰ ਮਹੇਸ਼ਵਰੀ, ਪਿ੍ਤਪਾਲ ਸਿੰਘ, ਰਜੀਵ ਗੋਇਲ ਬਿੱਟੂ ਬਾਦਲ, ਡਾ. ਵਿਜੇ ਸਿੰਗਲਾ, ਆਲ ਪ੍ਰੋਜੈਕਟ ਚੇਅਰਮੈਨ ਸਤੀਸ਼ ਗੋਇਲ ਅਤੇ ਗਗਨ ਸਿੰਗਲਾ ਆਦਿ ਮੌਜੂਦ ਸਨ |