27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪਾਈਪਾਂ ਲੀਕ ਹੋਣ ਕਰਕੇ ਪਿੰਡ ਗੁਰੂਸਰ ਤੋਂ ਸਮਾਗ ਨੂੰ ਜਾਂਦੀ ਸੜਕ 'ਤੇ ਪਾਣੀ ਭਰਿਆ

ਅਜੀਤ ਡੈਸਕ 21-01-2026
ਗਿੱਦੜਬਾਹਾ, 20 ਜਨਵਰੀ (ਸ਼ਿਵਰਾਜ ਸਿੰਘ ਬਰਾੜ)- ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਗੁਰੂਸਰ ਤੋਂ ਸਮਾਗ ਨੂੰ ਜਾਂਦੀ ਸੜਕ 'ਤੇ ਜ਼ਮੀਨਦੋਜ ਪਾਈਪਾਂ ਲੀਕ ਹੋਣ ਕਰਕੇ ਸੜਕੀ ਰਸਤਾ ਪਾਣੀ ਨਾਲ ਭਰ ਗਿਆ ਹੈ | ਪ੍ਰਸ਼ਾਸਨ ਦੀ ਅਣਦੇਖੀ ਕਰਕੇ ਸੜਕ ਟੁੱਟ ਸਕਦੀ ਹੈ | ਪਿੰਡ ਗੁਰੂਸਰ ਦੇ ਨੌਜਵਾਨ ਜਗਮੀਤ ਸਿੰਘ ਸਮੇਤ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰੂਸਰ ਤੋਂ ਸਮਾਗ ਨੂੰ ਜਾਂਦੀ ਸੜਕ ਦੇ ਕਿਨਾਰਿਆਂ 'ਤੇ ਖੇਤਾਂ ਨੂੰ ਸਿੰਚਾਈ ਦੇਣ ਲਈ ਕਿਸਾਨਾਂ ਨੇ ਜ਼ਮੀਨਦੋਜ ਪਾਈਪਾਂ ਪਾਈਆਂ ਹੋਈਆਂ ਹਨ, ਜੋ ਕਿ ਲੀਕ ਹੋਣ ਕਰਕੇ ਪਾਣੀ ਸੜਕ 'ਤੇ ਭਰ ਗਿਆ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਦੌਰਾਨ ਉਕਤ ਲੀਕ ਹੋ ਰਿਹਾ ਪਾਣੀ ਕਿਸਾਨ ਆਪਣੇ ਖੇਤਾਂ ਵਿਚ ਛੱਡ ਦਿੰਦੇ ਸਨ, ਪ੍ਰੰਤੂ ਹੁਣ ਕਣਕ ਦੀ ਫ਼ਸਲ ਬੀਜੀ ਹੋਣ ਕਰਕੇ ਕਿਸਾਨ ਵਲੋਂ ਉਕਤ ਪਾਣੀ ਨੂੰ ਬੰਨ੍ਹ ਲਗਾ ਕੇ ਸੜਕ 'ਤੇ ਛੱਡਿਆ ਜਾ ਰਿਹਾ ਹੈ, ਜੋ ਕਿ ਆਮ ਆਵਾਜਾਈ ਵਿਚ ਵੱਡਾ ਅੜਿੱਕਾ ਬਣ ਰਿਹਾ ਹੈ | ਰਾਤ ਸਮੇਂ ਸੰਘਣੀ ਧੁੰਦ ਵਿਚ ਹਾਦਸੇ ਵਾਪਰ ਰਹੇ ਹਨ | ਦੁੱਖ ਦੀ ਗੱਲ ਇਹ ਹੈ ਕਿ ਜ਼ਿਆਦਾ ਸਮਾਂ ਜੇਕਰ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ ਤਾਂ ਸੜਕ ਟੁੱਟ ਸਕਦੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਮੀਨਦੋਜ਼ ਪਾਈਪਾਂ ਦੀ ਮੁਰੰਮਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇ |
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਟ੍ਰੈਫ਼ਿਕ ਪੁਲਿਸ ਨੇ ਗੱਡੀਆਂ 'ਤੇ ਰਿਫ਼ਲੈਕਟਰ ਲਗਾਏ ਅਗਲੀ ਖ਼ਬਰ ਚਾਇਨਾ ਡੋਰ ਨੂੰ ਸਟੋਰ ਕਰਨ, ਵੇਚਣ ਅਤੇ ਖ਼ਰੀਦ ਕਰਨ 'ਤੇ ਪੂਰਨ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।