27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਵੱਖ-ਵੱਖ ਆਗੂਆਂ ਵਲੋਂ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 21-01-2026
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪ੍ਰਦੀਪ ਕਮਰਾ, ਸੰਦੀਪ ਕਮਰਾ ਰਿਟਾ. ਅਧਿਆਪਕ, ਰਣਦੀਪ ਰਾਣਾ ਕਮਰਾ ਸਾਬਕਾ ਕੌਂਸਲਰ ਅਤੇ ਸਾਬਕਾ ਮੰਡਲ ਪ੍ਰਧਾਨ ਭਾਜਪਾ ਦੇ ਮਾਤਾ ਸ੍ਰੀਮਤੀ ਪ੍ਰਕਾਸ਼ ਦੇਵੀ ਕਮਰਾ ਧਰਮਪਤਨੀ ਸਵ. ਮਾਸਟਰ ਚਮਨ ਲਾਲ ਕਮਰਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਰਿੰਦਰ ਅਰੋੜਾ ਐੱਸ.ਡੀ.ਓ. ਟੈਲੀਫ਼ੋਨ ਐਕਸਚੇਂਜ, ਡਾ. ਪ੍ਰੇਮ ਗਿਰਧਰ, ਅਸ਼ੀਰਵਾਦ ਕਲੱਬ ਦੇ ਪ੍ਰਧਾਨ ਬੂਟਾ ਰਾਮ ਕਮਰਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਕਟਾਰੀਆ, ਸਾਬਕਾ ਕੌਂਸਲਰ ਬੰਟੀ ਖੇੜਾ, ਪੱਪੂ ਅਹੂਜਾ, ਗੁਰਮੀਤ ਸਿੰਘ ਜੀਤਾ ਕੌਂਸਲਰ, ਨਵਨੀਤ ਸਿੰਘ ਬਰਾੜ, ਮੁਨੀਸ਼ ਦੂਆ, ਮਨੀ ਬੇਦੀ, ਵਿਕਰਮ ਪ੍ਰੇਮੀ, ਹਰਬੀਰ ਸਿੰਘ ਕਾਲੀ ਸੰਧੂ ਸਮੇਤ ਹੋਰ ਸ਼ਹਿਰ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਮੌਕੇ ਅਸ਼ੋਕ ਕਮਰਾ ਰਿਟਾ. ਕਰਮਚਾਰੀ ਸੈਂਟਰਲ ਬੈਂਕ ਆਫ਼ ਇੰਡੀਆ, ਪ੍ਰੇਮ ਚੁਚਰਾ ਰਿਟਾ. ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਰਮਨ ਛਾਬੜਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਇਸ਼ਤਿਹਾਰ ਵੰਡੇ ਅਗਲੀ ਖ਼ਬਰ ਪਿੰਡ ਗੰਗਾ 'ਚ ਘਰ ਉਪਰੋਂ ਲੰਘਦੀ 11 ਕੇ.ਵੀ. ਲਾਈਨ ਦਾ ਵਿਵਾਦ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।