ਸਾਦਿਕ, 20 ਜਨਵਰੀ (ਆਰ.ਐਸ.ਧੁੰਨਾ)-ਜ਼ਿਲ੍ਹਾ ਆਯੂਰਵੈਦਿਕ/ਯੂਨਾਨੀ ਅਫ਼ਸਰ ਡਾ. ਨਵਪ੍ਰੀਤ ਕੌਰ ਅਤੇ ਡਾ. ਗੁਰਦਰਸ਼ਨ ਕੌਰ ਜ਼ਿਲ੍ਹਾ ਹੋਮਿਊਪੈਥਿਕ ਅਫ਼ਸਰ ਦੀ ਅਗਵਾਈ ਹੇਠ ਸਥਾਨਕ ਪੰਚਾਇਤ ਘਰ ਵਿਖੇ ਗ੍ਰਾਮ ਪੰਚਾਇਤ ਸਾਦਿਕ ਦੇ ਸਹਿਯੋਗ ਨਾਲ ਆਯੂਰਵੈਦਿਕ ਅਤੇ ਹੋਮਿਊਪੈਥਿਕ ਦਾ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਆਏ ਕਰੀਬ 783 ਮਰੀਜ਼ਾਂ ਦੀ ਜਾਂਚ ਡਾ. ਅਮਰਪਾਲ ਸਿੰਘ ਆਯੂਰਵੈਦਿਕ ਮੈਡੀਕਲ ਅਫ਼ਸਰ (ਨੋਡਲ ਅਫ਼ਸਰ), ਡਾ. ਦਿਨੇਸ਼ ਸੇਠੀ ਐਚ.ਐਮ.ਓ ਅਤੇ ਡਾ. ਭਗਵੰਤ ਕੌਰ ਐਚ.ਐਮ.ਓ ਦੀ ਟੀਮ ਵਲੋਂ ਕੀਤੀ ਗਈ | ਇਸ ਮੌਕੇ ਕਿਰਨ ਬਾਲਾ ਉਪਵੈਦ, ਹਰਮੇਲ ਕੌਰ, ਨਵਜੋਤ ਕੌਰ, ਚਰਨਜੀਤ ਕੌਰ ਹੋਮਿਊਪੈਥਿਕ ਡਿਸਪੈਂਸਰੀ 'ਤੇ ਅਧਾਰਿਤ ਟੀਮ ਨੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਸਰਪੰਚ ਦੀਸ਼ਾ ਸਿੰਘ ਅਤੇ ਪੰਚਾਇਤ ਮੈਂਬਰਾਂ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਦੀਸ਼ਾ ਸਿੰਘ, ਪੰਚ ਓਮ ਪ੍ਰਕਾਸ਼ ਗੋਰਾ, ਪੰਚ ਸੁਖਮੰਦਰ ਸਿੰਘ ਮੌੜ, ਪੰਚ ਸੀਮਾ ਰਾਣੀ, ਪੰਚ ਰਾਣੀ ਕੌਰ, ਪੰਚਾਇਤ ਸਕੱਤਰ ਦੇਵੀ ਲਾਲ, ਹਰਜਿੰਦਰ ਸਿੰਘ ਚੌਹਾਨ ਅਤੇ ਜਗਨਾਮ ਸਿੰਘ ਆਦਿ ਵੀ ਹਾਜ਼ਰ ਸਨ |