ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)-ਗੁਰੂ ਰਵਿਦਾਸ ਸੁਸਾਇਟੀ ਫ਼ਰੀਦਕੋਟ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਪ੍ਰਧਾਨ ਮਨਜੀਤ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਗੁਰੂ ਰਵਿਦਾਸ ਦਾ 649ਵਾਂ ਜਨਮ ਦਿਹਾੜਾ 1 ਫ਼ਰਵਰੀ 2026 ਨੂੰ ਸੁਸਾਇਟੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਧਰਮਸ਼ਾਲਾ ਜੀਵਨ ਨਗਰ (ਬਲਬੀਰ ਐਵਿਨਿਊ) ਫ਼ਰੀਦਕੋਟ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ | ਮੀਟਿੰਗ 'ਚ ਜਨਮ ਦਿਹਾੜੇ ਸਬੰਧੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਮੀਟਿੰਗ 'ਚ ਖ਼ਜ਼ਾਨਚੀ ਮੋਨੂੰ, ਸਕੱਤਰ ਅਮਨਦੀਪ, ਰਣਜੀਤ ਸਿੰਘ, ਹਰਬੰਸ ਲਾਲ, ਨੰਦ ਕਿਸ਼ੋਰ, ਮਦਨ ਲਾਲ ਵਾਈਸ ਪ੍ਰਧਾਨ, ਹਰਜਿੰਦਰ ਕੁਮਾਰ, ਸਤਪਾਲ ਸਿੰਘ, ਮੋਤੀ ਲਾਲ, ਰਾਜ ਕੁਮਾਰ, ਕਰਨ ਕੁਮਾਰ, ਬਿੰਦਰਪਾਲ, ਸਮੀਰ, ਪ੍ਰਵੀਨ ਕੁਮਾਰ, ਵਿਜੇ ਕੁਮਾਰ, ਲਾਲ ਚੰਦ ਖਿੱਚੀ, ਪ੍ਰੇਮ ਕੁਮਾਰ ਆਦਿ ਹਾਜ਼ਰ ਸਨ |