ਦੋਦਾ, 20 ਜਨਵਰੀ (ਰਵੀਪਾਲ)-ਭਾਜਪਾ ਆਗੂ ਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪਿੰਡ ਗੂੜ੍ਹੀ ਸੰਘਰ ਵਿਖੇ ਲਾਭ ਸਿੰਘ ਸਾਬਕਾ ਸਰਪੰਚ ਤੇ ਪਿ੍ਤਪਾਲ ਸਿੰਘ ਕੈਨੇਡਾ ਦੇ ਮਾਤਾ ਬਲਵੰਤ ਕੌਰ ਦੇ ਦਿਹਾਂਤ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ | ਮਿ੍ਤਕਾ ਦੇ ਪਤੀ ਜਥੇਦਾਰ ਰੂਪ ਸਿੰਘ ਅਤੇ ਸਮੂਹ ਪਰਿਵਾਰ ਨਾਲ ਅੱਜ ਮਨਪ੍ਰੀਤ ਸਿੰਘ ਬਾਦਲ ਨੇ ਦੁੱਖ ਸਾਂਝਾ ਕਰਦੇ ਕਿਹਾ ਕਿ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਹਨ ਅਤੇ ਮਾਤਾ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਤੋਂ ਇਲਾਵਾ ਰਾਜਨ ਗਰਗ ਪ੍ਰਧਾਨ ਬਠਿੰਡਾ ਪੁੱਤਰ ਚਰੰਜੀ ਲਾਲ ਗਰਗ ਸਾਬਕਾ ਮੰਤਰੀ ਪੰਜਾਬ ਨੇ ਵੀ ਪਿੰਡ ਗੂੜ੍ਹੀ ਸੰਘਰ ਪਹੁੰਚ ਕੇ ਮਾਤਾ ਬਲਵੰਤ ਕੌਰ ਦੀ ਮੌਤ 'ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਜ਼ੈਲਦਾਰ ਜਸਪ੍ਰੀਤ ਸਿੰਘ ਸੂਰੇਵਾਲਾ, ਗੁਰਦਿਆਲ ਕੌਰ ਮੱਲਣ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਗੁਲਾਬ ਸਿੰਘ ਸਾਬਕਾ ਸਰਪੰਚ ਦੋਦਾ, ਰਜਿੰਦਰ ਸਿੰਘ ਸ਼ਰਮਾ ਹਰੀਕੇ ਕਲਾਂ, ਜਸਵੀਰ ਸਿੰਘ ਰੋਡੇ, ਸਵਰਨ ਸਿੰਘ ਪੰਚ ਗਰਾਹੀ ਆਦਿ ਹਾਜ਼ਰ ਸਨ | ਸਵ. ਮਾਤਾ ਨਮਿਤ ਰੱਖੇ ਸ੍ਰੀ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਗੂੜ੍ਹੀ ਸੰਘਰ ਵਿਖੇ ਹੋਵੇਗੀ |