ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੇਲਾ ਮਾਘੀ ਦੌਰਾਨ ਬਠਿੰਡਾ ਰੋਡ ਸਥਿਤ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਅਯੂਸ਼ ਕੈਂਪ ਜ਼ਿਲ੍ਹਾ ਹੋਮਿਉਪੈਥਿਕ ਅਫ਼ਸਰ ਡਾ. ਗੁਰਦਰਸ਼ਨ ਕੌਰ ਅਤੇ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਦੌਰਾਨ ਡਾ. ਅਮਨਪ੍ਰੀਤ ਕੌਰ ਅਤੇ ਡਾ. ਪੂਜਾ ਨੇ ਮਰੀਜ਼ਾਂ ਦਾ ਚੈੱਕਐਪ ਕੀਤਾ | ਕੈਂਪ ਸਮੇਂ ਹੋਮਿਉਪੈਥਿਕ ਦੇ 263 ਮਰੀਜ਼ਾਂ ਅਤੇ ਆਯੂਰਵੈਦਿਕ ਦੇ 225 ਮਰੀਜ਼ਾਂ ਨੂੰ ਡਿਸਪੈਂਸਰ ਜਸਵਿੰਦਰ ਸਿੰਘ ਤੇ ਸੀਤਾ ਰਾਮ ਅਤੇ ਉਪ ਵੈਦ ਕੁਲਦੀਪ ਸਿੰਘ ਵਲੋਂ ਮਰੀਜ਼ਾਂ ਮੁਫ਼ਤ ਦਵਾਈਆਂ ਦਿੱਤੀਆ ਗਈਆਂ |