05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਗਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣ ਦੇਵਾਂਗੇ-ਬਰਾੜ

ਅਜੀਤ ਡੈਸਕ 01-01-2026
ਰੁਪਾਣਾ, 31 ਦਸੰਬਰ (ਜਗਜੀਤ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਬੋਹੜ ਸਿੰਘ ਬਰਾੜ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵਲੋਂ ਹੁਣ ਮਗਨਰੇਗਾ ਦਾ ਨਾਂਅ ਖ਼ਤਮ ਕਰਨ ਦੀ ਸਾਜ਼ਿਸ਼ ਹੈ, ਉੱਥੇ ਕਾਂਗਰਸ ਵਲੋਂ ਲਿਆਂਦੀ ਸਕੀਮ ਦਾ ਮਕਸਦ ਹਰ ਇਕ ਦਾ ਢਿੱਡ ਭਰਨਾ ਸੀ | ਮਗਨਰੇਗਾ ਕਾਨੂੰਨ ਕੰਮ ਮੰਗਣ ਤੇ ਕੰਮ ਮਿਲਣ ਦਾ ਅਧਿਕਾਰ ਦਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਬਦਲੇ ਕੇਂਦਰ ਸਰਕਾਰ ਨਵੇਂ ਕਾਨੂੰਨ ਵੀ.ਬੀ. ਜੀ ਰਾਮ ਜੀ ਰਾਹੀਂ ਮਗਨਰੇਗਾ ਦੇ ਮੂਲ ਅਧਿਕਾਰ ਤੇ ਅਧਿਕਾਰਕ ਢਾਂਚੇ 'ਤੇ ਹਮਲੇ ਕਰਨ ਦੇ ਯਤਨ ਕਰ ਰਹੀ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਤੁਰੰਤ ਵਾਪਸ ਲਿਆ ਜਾਵੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਗਨਰੇਗਾ 'ਤੇ ਕੋਈ ਹਮਲਾ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਹਰਮਨ ਬਰਾੜ, ਹਰਜੀਤ ਸਿੰਘ, ਵਕੀਲ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਚਿੰਤਪੁਰਨੀ ਲਈ ਸ਼ਰਧਾਲੂਆਂ ਦੀ ਬੱਸ ਯਾਤਰਾ ਰਵਾਨਾ ਅਗਲੀ ਖ਼ਬਰ ਆਈ.ਟੀ.ਆਈਜ਼. ਦੇ ਕੱਚੇ ਇੰਸਟਰੱਕਟਰ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।