05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੋਟਕਪੂਰਾ ਦੇ ਬੱਸ ਅੱਡੇ ਦੀ ਕਹਾਣੀ, ਚਾਰ-ਚੁਫ਼ੇਰੇ ਪਾਣੀ-ਪਾਣੀ ਐਸ ਪਾਸੇ ਜਾਵੇ ਕਿ ਔਸ ਪਾਸੇ , ਲੋਕ ਪ੍ਰਸ਼ਾਸਨ ਨੂੰ ਕੋਸਦੇ ਰਹੇ

ਕੋਟਕਪੂਰਾ , 4 ਅਗਸਤ ( ਮੋਹਰ ਸਿੰਘ ਗਿੱਲ )- ਬਾਰਿਸ਼ਾਂ ਦੇ ਇਨ੍ਹਾਂ ਦਿਨਾਂ ’ ਚ ਕੋਟਕਪੂਰਾ ਆਏ ਸਾਲ ਹਮੇਸ਼ਾ ਚਰਚਾ ’ ਚ ਰਹਿੰਦਾ ਹੈ । ਪ੍ਰੇਸ਼ਾਨੀ ਦੇ ਆਲਮ ’ ਚ ਆਮ ਲੋਕ , ਰਾਗਗੀਰ , ਦੁਕਾਨਾਂ ਅਤੇ ਘਰਾਂ ਵਾਲੇ ਸਥਾਨਕ ਪ੍ਰਸ਼ਾਸਨ ਅਤੇ ਨੇਤਾਵਾਂ ਨੂੰ ਅਕਸਰ ਕੋਸਦੇ ਰਹਿੰਦੇ ਹਨ ।

ਅਜੀਤ ਡੈਸਕ 05-08-2026
ਕੋਟਕਪੂਰਾ , 4 ਅਗਸਤ ( ਮੋਹਰ ਸਿੰਘ ਗਿੱਲ )- ਬਾਰਿਸ਼ਾਂ ਦੇ ਇਨ੍ਹਾਂ ਦਿਨਾਂ ’ ਚ ਕੋਟਕਪੂਰਾ ਆਏ ਸਾਲ ਹਮੇਸ਼ਾ ਚਰਚਾ ’ ਚ ਰਹਿੰਦਾ ਹੈ । ਪ੍ਰੇਸ਼ਾਨੀ ਦੇ ਆਲਮ ’ ਚ ਆਮ ਲੋਕ , ਰਾਗਗੀਰ , ਦੁਕਾਨਾਂ ਅਤੇ ਘਰਾਂ ਵਾਲੇ ਸਥਾਨਕ ਪ੍ਰਸ਼ਾਸਨ ਅਤੇ ਨੇਤਾਵਾਂ ਨੂੰ ਅਕਸਰ ਕੋਸਦੇ ਰਹਿੰਦੇ ਹਨ । ਸ਼ੋਸ਼ਲ ਮੀਡੀਏ ਉਪਰ ਵੀ ਕੋਟਕਪੂਰਾ ਸ਼ਹਿਰ ਦਾ ਉਚਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਜ਼ਾਕ ਉਡਦਾ ਰਹਿੰਦਾ ਹੈ । ਸਥਾਨਕ ਸ਼ਹਿਰ ’ ਚ ਬੀਤੀ ਰਾਤ ਤੇਜ਼ ਬਾਰਿਸ਼ ਆਈ , ਜਿਸ ਦਾ ਪਾਣੀ ਅੱਜ ਦੇਰ ਸ਼ਾਮ ਤੱਕ ਵੀ ਗਲੀਆਂ ’ ਚ ਇੱਧਰ - ਉਧਰ ਵੱਜਦਾ ਫ਼ਿਰ ਰਿਹਾ ਸੀ । ਕੋਟਕਪੂਰਾ ਦਾ ਬੱਸ ਅੱਡਾ ਚੰਡੀਗੜ - ਅਬੋਹਰ ਮੁੱਖ ਮਾਰਗ ’ ਤੇ ਸਥਿਤ ਹੋਣ ਕਾਰਨ ਇੱਥੇ ਬੱਸਾਂ ਸਮੇਤ ਹੋਰਨਾਂ ਚਾਰ ਪਹੀਆ ਵਹੀਕਲਾਂ ਦਾ ਬਹੁਤ ਜ਼ਿਆਦਾ ਲਾਂਘਾ ਰਹਿੰਦਾ ਹੈ । ਬੀਤੀ ਰਾਤ ਬਾਰਿਸ਼ ਹੋਣ ਉਪਰੰਤ ਬੱਸ ਅੱਡੇ ਨੇੜੇ ਦੋ ਨਿੱਜੀ ਕੰਪਨੀ ਦੀਆਂ ਬੱਸਾਂ ਤਾਜ਼ਾ ਪੱਟੀ ਗਈ ਪਾਈਪ ਦੇ ਦਬ ਜਾਣ ਕਾਰਨ ਫ਼ਸ ਗਈਆਂ , ਜਿਨ੍ਹਾਂ ’ ਚੋਂ ਇਕ ਨੂੰ ਕੱਢਣ ਲਈ ਮਸ਼ੀਨ ਦੀ ਮੱਦਦ ਲੈਣੀ ਪਈ । ਬੱਸ ਅੱਡੇ ਦੇ ਨੇੜੇ ਕਿਲ੍ਹਾ ਰੋਡ , ਡਾ . ਪਵਿੱਤਰ ਕੌਰ ਹਸਪਤਾਲ ਵਾਲੀ ਗਲੀ , ਪੁਰਾਣੇ ਸ਼ਹਿਰ ਨੂੰ ਜਾਣ ਵਾਲੀ ਮੁੱਖ ਗਲੀ ਤੋਂ ਇਲਾਵਾ ਬੱਸ ਅੱਡੇ ਦੇੇ ਮੂਹਰਿਓਂ ਲੰਘਦੀ ਮੁੱਖ ਸੜਕ ’ ਤੇ ਪਾਣੀ ਖੜਾ ਰਿਹਾ ਅਤੇ ਲੋਕਾਂ ਲਈ ਸਿਰਦਰਦੀ ਬਣਦਾ ਰਿਹਾ । ਇਸ ਦੌਰਾਨ ਲੋਕ ਸਥਾਨਕ ਪ੍ਰਸ਼ਾਸਨ ਨੂੰ ਕੋਸਦੇ ਵੇਖੇ ਗਏ । ਲੋਕਾਂ ਨੂੰ ਗ਼ੰਦੇ ਪਾਣੀ ’ ਚੋਂ ਮਜਬੂਰਨ ਲੰਘਣਾ ਪਿਆ । ਇਵੇਂ ਹੀ ਵੱਖ - ਵੱਖ ਮਾਰਕੀਟਾਂ ਦੀਆਂ ਦੁਕਾਨਾਂ ਅੱਗੇ ਬਹੁਤ ਜ਼ਿਆਦਾ ਪਾਣੀ ਖੜ੍ਹਾ ਰਹਿਣ ਕਾਰਨ ਦੁਕਾਨਦਾਰਾਂ ਨੂੰ ਆਰਥਿਕ ਮੰਦੇ ਦੀ ਮਾਰ ਝੱਲਣੀ ਪਈ ।
ਪਿਛਲੀ ਖ਼ਬਰ ਭਾਜਪਾ ਨੂੰ ਮੁੜ ਇਕਜੁੱਟ ਕਰਨਾ ਪਹਿਲੀ ਤਰਜੀਹ : ਭੰਗੇਵਾਲਾ ਨਵੇਂ ਜ਼ਿਲ੍ਹਾ ਪ੍ਰਧਾਨ ਵਜੋਂ ਮਲੋਟ ਪਹੁੰਚਣ ’ ਤੇ ਭਾਜਪਾ ਆਗੂਆ... ਅਗਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਵਲੋਂ ਮੰਗਾਂ ਸਬੰਧੀ ਵਿਧਾਇਕ ਦੇ ਪੀ.ਏ. ਨੂੰ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।