30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਰਾੜ ਅੱੱਖਾਂ ਦੇ ਹਸਪਤਾਲ ’ ਚ ਲਾਇਨਜ਼ ਕਲੱਬ ਨੇ ਲਾਇਆ 48 ਵਾਂ ਮੁਫ਼ਤ ਕੈਂਪ , 277 ਮਰੀਜਾਂ ਦੀ ਜਾਂਚ

ਕੋਟਕਪੂਰਾ, 29 ਅਗਸਤ (ਮੋਹਰ ਸਿੰਘ ਗਿੱਲ)-ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ ਵਿਖੇ ਪ੍ਰਧਾਨ ਨਰੇਸ਼ ਅਗਰਵਾਲ ਦੀ ਅਗਵਾਈ ਹੇਠ ਲਾਇਨ ਕਲੱਬ ਕੋਟਕਪੂਰਾ ਵਲੋਂ ਮੁਫ਼ਤ ਅੱਖਾਂ ਦੇ ਆਪਸ਼੍ਰੇਨਾਂ ਦਾ 48ਵਾਂ ਵਿਸ਼ਾਲ ਕੈਂਪ ਲਗਾਇਆ ਗਿਆ, ਜਿਸ ਵਿਚ ਲਾਇਨ ਨਰੇਸ਼ ਸਿੰਗਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਕਲੱਬ ਦੇ ਪ੍ਰਧਾਨ ਨਰੇਸ਼ ਅਗਰਵਾਲ, ਸਕੱਤਰ ਵਿਪਨ ਗੁਪਤਾ, ਖ਼ਜ਼ਾਨਚੀ ਨਰਿੰਦਰ ਅਗਰਵਾਲ, ਪ੍ਰੋਜੈਕਟ ਚੇਅਰਮੈਨ ਆਰ.

ਅਜੀਤ ਡੈਸਕ 30-08-2026
ਕੋਟਕਪੂਰਾ, 29 ਅਗਸਤ (ਮੋਹਰ ਸਿੰਘ ਗਿੱਲ)-ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ ਵਿਖੇ ਪ੍ਰਧਾਨ ਨਰੇਸ਼ ਅਗਰਵਾਲ ਦੀ ਅਗਵਾਈ ਹੇਠ ਲਾਇਨ ਕਲੱਬ ਕੋਟਕਪੂਰਾ ਵਲੋਂ ਮੁਫ਼ਤ ਅੱਖਾਂ ਦੇ ਆਪਸ਼੍ਰੇਨਾਂ ਦਾ 48ਵਾਂ ਵਿਸ਼ਾਲ ਕੈਂਪ ਲਗਾਇਆ ਗਿਆ, ਜਿਸ ਵਿਚ ਲਾਇਨ ਨਰੇਸ਼ ਸਿੰਗਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਕਲੱਬ ਦੇ ਪ੍ਰਧਾਨ ਨਰੇਸ਼ ਅਗਰਵਾਲ, ਸਕੱਤਰ ਵਿਪਨ ਗੁਪਤਾ, ਖ਼ਜ਼ਾਨਚੀ ਨਰਿੰਦਰ ਅਗਰਵਾਲ, ਪ੍ਰੋਜੈਕਟ ਚੇਅਰਮੈਨ ਆਰ.ਐਸ ਰਾਣਾ, ਪੀ.ਆਰ.ਓ ਵਿਨੋਦ ਬਾਂਸਲ ਅਤੇ ਇੰਜੀਨੀਅਰ ਰਾਜ ਕੁਮਾਰ ਅਗਰਵਾਲ ਨੇ ਦੱਸਿਆ ਕਿ ਉਘੇ ਵਪਾਰੀ ਨਰੇਸ਼ ਸਿੰਗਲਾ ਦੇ ਵਿਸ਼ੇਸ਼ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਵਿਚ ਕੁੱਲ 277 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡਾ. ਪੀ.ਐਸ ਬਰਾੜ ਅਤੇ ਉਨ੍ਹਾਂ ਦੀ ਟੀਮ ਵਲੋਂ 130 ਮਰੀਜ਼ਾਂ ਦੇ ਚਿੱਟੇ ਮੋਤੀਏ ਦਾ ਆਪ੍ਰੇਸ਼ਨ ਬਿਲਕੁਲ ਮੁਫ਼ਤ ਅਤੇ ਬਾਕੀ ਮਰੀਜਾਂ ਨੂੰ ਚੈਕ ਕਰਕੇ ਲੋੜੀਂਦੀ ਦਵਾਈ ਦਿੱਤੀ ਗਈ। ਪ੍ਰੋਜੈਕਟ ਚੇਅਰਮੈਨ ਆਰ.ਐਸ ਰਾਣਾ ਨੇ ਕਿਹਾ ਕਿ ਜਿਨ੍ਹਾਂ ਮਰੀਜਾਂ ਦਾ ਆਪ੍ਰੇਸ਼ਨ ਕੀਤਾ ਗਿਆ, ਉਨਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆ। ਕਲੱਬ ਦੇ ਖ਼ਜ਼ਾਨਚੀ ਨਰਿੰਦਰ ਅਗਰਵਾਲ ਅਤੇ ਰਕੇਸ ਆਹੂਜਾ ਨੇ ਕਿਹਾ ਕਿ ਸਾਰੇ ਮਰੀਜਾਂ ਲਈ ਚਾਹ, ਪਾਣੀ ਅਤੇ ਲੰਗਰ ਦਾ ਪ੍ਰਬੰਧ ਲਾਇਨਜ਼ ਕਲੱਬ ਵਲੋਂ ਕੀਤਾ ਗਿਆ। ਕੈਂਪ ਦੀ ਕਾਮਯਾਬੀ ਉਪਰੰਤ ਕਲੱਬ ਦੇ ਪਾਸਟ ਡਿਸਟਿ੍ਰਕਟ ਗਵਰਨਰ ਰਵਿੰਦਰ ਪ੍ਰਕਾਸ਼ ਗੋਇਲ ਨੇ ਕਿਹਾ ਕਿ ਲਾਇਨ ਕਲੱਬ ਵਲੋਂ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਉਨ੍ਹਾਂ ਲਾਇਨ ਨਰੇਸ਼ ਸਿੰਗਲਾ, ਬਾਬਾ ਮਿਲਕ ਦੇ ਐਮ.ਡੀ. ਵਿਜੇ ਅਰੋੜਾ ਅਤੇ ਡੀ.ਸੀ.ਐਮ ਸਕੂਲ ਦੇ ਚੇਅਰਮੈਨ ਪਵਨ ਮਿੱਤਲ ਦਾ ਕਲੱਬ ਨੂੰ ਵਿੱਤੀ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਰਵਿੰਦਰ ਗਰਗ ਤੋਤਾ, ਰੋਹਿਤ ਮਿੱਤਲ, ਅਮਿਤ ਗਰਗ, ਅਮਰਨਾਥ ਗੋਇਲ, ਵਿਜੇ ਅਰੋੜਾ, ਸੂਰਜ ਗੋਇਲ, ਹਰਿੰਦਰ ਮੱਕੜ, ਸਤੀਸ਼ ਸਿੰਗਲਾ, ਲਲਿਤ ਗੋਇਲ, ਰਾਜਿੰਦਰ ਸਿੰਘ ਸਰਾਂ, ਕੁਲਦੀਪ ਸਿੰਘ ਮੈਨੇਜਰ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਟਵੀਟ ਅਤੇ ਪ੍ਰਸੋਨਲ ਵਿਭਾਗ ... ਅਗਲੀ ਖ਼ਬਰ ਪੰਜਾਬ ’ ਚ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਨੂੰ ਲੈ ਕੇ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ’ ਤੇ ਲੱਗੀਆਂ ਬਰੇਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।