08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਹਾਂਵੀਰ ਗਊਸ਼ਾਲਾ ਮਲੋਟ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਹਨੂਮਾਨ ਚਾਲੀਸਾ ਦੇ ਪਾਠਾਂ ਦੇ ਭੋਗ ਦਾ ਸਮਾਪਤੀ ਸਮਾਰੋਹ 9 ਨੂੰ

ਮਲੋਟ, 7 ਅਗਸਤ (ਪਾਟਿਲ)-ਸਾਂਝੀਵਾਲਤਾ ਦੇ ਪ੍ਰਤੀਕ ਤੇ ਮਹਾਨ ਗਊ ਸੇਵਕ ਬ੍ਰਹਮਲੀਨ ਪੰਡਿਤ ਗਿਰਧਾਰੀ ਲਾਲ ਜੀ ਦੇ ਅਸ਼ੀਰਵਾਦ ਸਦਕਾ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਵਾ ਲੱਖ ਸ੍ਰੀ ਹਨੂਮਾਨ ਚਾਲੀਸਾ ਪਾਠਾਂ ਦੇ ਭੋਗ ਦਾ ਸਮਾਪਤੀ ਸਮਾਰੋਹ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਅਤੇ ਮਹਾਂਵੀਰ ਗਊਸ਼ਾਲਾ ਵਿਖੇ 9 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸ਼ੋਭਾ ਯਾਤਰਾ ਮੌਕੇ ਸ਼ਹਿਰ ਦੇ ਵੱਖ-ਵੱਖ ਜਗ੍ਹਾ ’ਤੇ ਚਾਹ, ਪਕੌੜੇ ਆਦਿ ਦੇ ਲੰਗਰ ਲਗਾਏ ਗਏ।

ਮਹਾਵੀਰ ਗਊਸ਼ਾਲਾ ਮਲੋਟ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਮੌਕੇ ਹਾਜ਼ਰ ਮੁੱਖ ਸੇਵਕ ਪੰਡਿਤ ਸੰਦੀਪ ਜੂਰੀ ਅਤੇ ਸ਼ਹਿਰ ਵਾਸੀ। ਤਸਵੀਰ: ਪਾਟਿਲ 08-08-2026
ਮਲੋਟ, 7 ਅਗਸਤ (ਪਾਟਿਲ)-ਸਾਂਝੀਵਾਲਤਾ ਦੇ ਪ੍ਰਤੀਕ ਤੇ ਮਹਾਨ ਗਊ ਸੇਵਕ ਬ੍ਰਹਮਲੀਨ ਪੰਡਿਤ ਗਿਰਧਾਰੀ ਲਾਲ ਜੀ ਦੇ ਅਸ਼ੀਰਵਾਦ ਸਦਕਾ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਵਾ ਲੱਖ ਸ੍ਰੀ ਹਨੂਮਾਨ ਚਾਲੀਸਾ ਪਾਠਾਂ ਦੇ ਭੋਗ ਦਾ ਸਮਾਪਤੀ ਸਮਾਰੋਹ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਅਤੇ ਮਹਾਂਵੀਰ ਗਊਸ਼ਾਲਾ ਵਿਖੇ 9 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸ਼ੋਭਾ ਯਾਤਰਾ ਮੌਕੇ ਸ਼ਹਿਰ ਦੇ ਵੱਖ-ਵੱਖ ਜਗ੍ਹਾ ’ਤੇ ਚਾਹ, ਪਕੌੜੇ ਆਦਿ ਦੇ ਲੰਗਰ ਲਗਾਏ ਗਏ। ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਮੁੱਖ ਸੇਵਕ ਪੰਡਿਤ ਸੰਦੀਪ ਜੂਰੀ ਨੇ ਦੱਸਿਆ ਕਿ ਪੂਜਨੀਕ ਪੰਡਿਤ ਸ੍ਰੀ ਗਿਰਧਾਰੀ ਲਾਲ ਜੀ ਦੀ ਪ੍ਰੇਰਨਾ ਸਦਕਾ ਹਰ ਸਾਲ ਗਊਸ਼ਾਲਾ ਵਿਖੇ ਇਲਾਕੇ ਦੀ ਸੁੱਖ ਸ਼ਾਂਤੀ ਤੇ ਤਰੱਕੀ ਲਈ ਹਨੂਮਾਨ ਚਾਲੀਸਾ ਦੇ ਸਵਾ ਲੱਖ ਪਾਠ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਏ ਜਾਂਦੇ ਹਨ। ਇਸ ਸਾਲ ਵੀ ਇਹ ਪਾਠ ਚੱਲ ਰਹੇ ਹਨ ਅਤੇ ਪਾਠਾਂ ਦੇ ਸਮਾਪਤੀ ਸਮਾਰੋਹ 9 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ 6 ਅਗਸਤ ਦਿਨ ਵੀਰਵਾਰ ਅੰਮ੍ਰਿਤਬਾਣੀ ਸਤਿਸੰਗ ਸ਼ਾਮ 5 ਤੋਂ 6:30 ਵਜੇ ਤੱਕ ਮਹਾਂਵੀਰ ਮੰਦਰ ਵਿਖੇ ਕਰਵਾਇਆ ਗਿਆ। 7 ਅਗਸਤ ਦਿਨ ਸ਼ੁੱਕਰਵਾਰ ਵਿਸ਼ਾਲ ਸ਼ੋਭਾ ਯਾਤਰਾ ਸਵੇਰੇ 9 ਵਜੇ ਨਗਰ ਵਿਚ ਕੱਢੀ ਗਈ ਅਤੇ 9 ਅਗਸਤ ਦਿਨ ਐਤਵਾਰ ਹਵਨਯੱਗ ਸਵੇਰੇ 7 ਤੋਂ 8 ਵਜੇ ਤੱਕ ਕੀਤਾ ਜਾਵੇਗਾ। ਇਸ ਮੌਕੇ ਪਰਮ ਪੂਜਨੀਕ ਸ੍ਰੀ ਸ੍ਰੀ 1008 ਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਸੰਸਥਾਪਕ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਵਾਲੇ 9 ਤੋਂ 10:15 ਵਜੇ ਤੱਕ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦਾ ਸਮਾਪਤੀ ਸਮਾਰੋਹ ਸਵੇਰੇ 11:15 ਵਜੇ ਕੀਤਾ ਜਾਵੇਗਾ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਮਹਾਂਵੀਰ ਗਊਸ਼ਾਲਾ ਦੇ ਸੇਵਕ ਸੰਦੀਪ ਜੂਰੀ ਨੇ ਸਮੂਹ ਸੰਗਤਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਸਾਰੀਆਂ ਸੰਗਤਾਂ ਦਿੱਤੇ ਪ੍ਰੋਗਰਾਮ ਅਨੁਸਾਰ ਪਰਿਵਾਰ ਸਮੇਤ ਸਮੇਂ ਸਿਰ ਪਹੁੰਚਣ ਅਤੇ ਗੁਰੂਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।
ਪਿਛਲੀ ਖ਼ਬਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਅੰਦਰ ਸਰਚ ਅਭਿਆਨ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਸੰਬੰਧੀ ਰੀਵਿਊ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।