ਸਾਦਿਕ, 3 ਅਗਸਤ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜਲਾਲੇਆਣਾ ਦੀ ਅਗਵਾਈ ਹੇਠ ਸਾਦਿਕ ਵਿਖੇ ਹੋਈ। ਜਿਸ ਵਿਚ ਜਸਪਿੰਦਰ ਸਿੰਘ ਰੁੱਪਈਆਂ ਵਾਲਾ ਅੰਤਰਿਗ ਕਮੇਟੀ ਮੈਂਬਰ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ’ਚ ਸ਼ਾਮਿਲ ਹੋਏ ਜ਼ਿਲ੍ਹਾ ਕਮੇਟੀ, ਬਲਾਕ ਸਾਦਿਕ ਅਤੇ ਕੋਟਕਪੂਰਾ ਬਲਾਕ ਦੇ ਆਗੂਆਂ ਨਾਲ ਕਿਸਾਨੀ ਮਸਲਿਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸ਼ਮਸ਼ੇਰ ਸਿੰਘ ਜਲਾਲੇਆਣਾ ਨੇ ਦੱਸਿਆ ਕਿ ਕੈਲਗਰੀ (ਕੈਨੇਡਾ) ਵਿਖੇ ਦੁਰਾਹਾ ਦੇ ਇਕ ਵਿਅਕਤੀ ਦੀ ਕੰਪਨੀ ਵਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਤਨਖਾਹਾਂ ਕਰੀਬ 65000 ਡਾਲਰ ਨਾ ਦੇਣ ਕਾਰਨ ਜਥੇਬੰਦੀ ਵਲੋਂ ਦੁਰਾਹਾ ਵਿਖੇ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਮਨਪ੍ਰੀਤ ਸਿੰਘ ਜਰਨਲ ਸੈਕਟਰੀ ਅਤੇ ਬਲਾਕ ਦੁਰਾਹਾ ਦੀ ਸਮੁੱਚੀ ਟੀਮ ਦੀ ਰਹਿਨੁਮਾਈ ਹੇਠ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਪੀੜ੍ਹਤਾਂ ਨੂੰ ਇਨਸਾਫ਼ ਦੁਆਇਆ ਗਿਆ ਹੈ। ਜਿਸ ਵਿਚ ਜ਼ ਿਲ੍ਹਾ ਫ਼ਰੀਦਕੋਟ ਦੀ ਸਮੁੱਚੀ ਟੀਮ ਅਤੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦਾ ਧਰਨੇ ’ਚ ਸਾਥ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਵਜ਼ੀਰ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ, ਸੁਰਜੀਤ ਸਿੰਘ ਖਾਲਸਾ ਕਾਨਿਆਂਵਾਲੀ, ਜਗਦੀਪ ਸਿੰਘ ਜਨੇਰੀਆ, ਸ਼ਿੰਗਾਰਾ ਸਿੰਘ ਕਾਉਣੀ, ਕੁਲਵਿੰਦਰ ਸਿੰਘ ਹਰੀਏਵਾਲਾ, ਕੌਰ ਸਿੰਘ ਮਚਾਕੀ ਮੱਲ ਸਿੰਘ, ਗੁਰਸੇਵਕ ਸਿੰਘ, ਅੰਗਰੇਜ਼ ਸਿੰਘ ਘੁੱਦੂਵਾਲਾ ਬਲਾਕ ਪ੍ਰਧਾਨ ਸਾਦਿਕ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਾਂਦਿੱਤਾ ਸਿੰਘ, ਸਰਦੂਲ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।