02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ’ਚ ਤੀਜ ਦਾ ਤਿਉਹਾਰ ਮਨਾਇਆ

ਕੋਟਕਪੂਰਾ, 1 ਅਗਸਤ (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵਿਚ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸਕੂਲੀ ਵਿਦਿਆਰਥਣਾਂ ਦੀ ਫ਼ੁੱਲਕਾਰੀ ਨਾਲ ਸਵਾਗਤ ਕਰਕੇ ਕੀਤੀ ਗਈ।

ਅਜੀਤ ਡੈਸਕ 02-08-2026
ਕੋਟਕਪੂਰਾ, 1 ਅਗਸਤ (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵਿਚ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸਕੂਲੀ ਵਿਦਿਆਰਥਣਾਂ ਦੀ ਫ਼ੁੱਲਕਾਰੀ ਨਾਲ ਸਵਾਗਤ ਕਰਕੇ ਕੀਤੀ ਗਈ। ਸੁਖਪਾਲ ਕੌਰ ਅਤੇ ਰਮਨਦੀਪ ਕੌਰ ਨੇ ਸਮਾਗਮ ਦੀ ਸ਼ੁਰੂਆਤ ਤੀਜ ਦੇ ਤਿਉਹਾਰ ਦੇ ਪਿਛੋਕੜ ਅਤੇ ਮਹਾਨਤਾ ਨੂੰ ਦੱਸਿਆ ਕਿ ਸਾਉਣ ਦਾ ਮਹੀਨਾ ਬਰਸਾਤ ਦਾ ਮਹੀਨਾ ਹੁੰਦਾ ਹੈ। ਇਸ ਲਈ ਚਾਰ ਚੁਫੇਰੇ ਹਰਿਆਵਲ ਹੋ ਜਾਂਦੀ ਹੈ ਤਾਂ ਹੀ ਸਾਉਣ ਨੂੰ ਤੀਜ ਨੂੰ ਹਰਿਆਲੀ ਤੀਜ ਵੀ ਕਹਿੰਦੇ ਹਨ। ਇਸ ਸਮਾਗਮ ਵਿਚ ਬੱਚਿਆਂ ਨੇ ਬਹੁਤ ਸਾਰੀਆਂ ਆਈਟਮਾਂ ਪੇਸ਼ ਕੀਤੀਆਂ। ਨਰਸਰੀ ਜਮਾਤ ਦੀਆਂ ਵਿਦਿਆਰਥਣਾਂ ਨੇ ਇਕ ਖ਼ੂਬਸੂਰਤ ਡਾਂਸ ਪੇਸ਼ ਕੀਤਾ। ਯੂ.ਕੇ.ਜੀ ਅਤੇ ਫ਼ਸਟ ਕਲਾਸ ਦੇ ਵਿਦਿਆਰਥੀਆਂ ਨੇ ਰਲ ਮਿਲ ਕੇ ਗਰੁੱਪ ਡਾਂਸ ਦੀ ਪੇਸ਼ਕਾਰੀ ਕੀਤੀ। ਪਹਿਲੀ ਤੋਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਅਤੇ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਰੁੱਪ ਡਾਂਸ ਰਾਹੀਂ ਸਭ ਦਾ ਦਿਲ ਮੋਹ ਲਿਆ। ਬੱਚੀ ਗੁਰਬਾਣੀ ਨੂੰ ‘ਧੀਆਂ ਦੀ ਰਾਣੀ’ ਦਾ ਖ਼ਿਤਾਬ, ਦਵਨੀਤ ਨੂੰ ‘ਮੇਲਣ’, ਅਮਾਨਤ ਨੂੰ ‘ਮਜਾਜਣ’, ਏਕਮ ਨੂੰ ‘ਮੇਲਣ ਗਿੱਧੇ ਦੀ’ ਜੀਆ ਨੂੰ ‘ਪਟੋਲੇ’ ਦਾ ਅਤੇ ‘ਪਰਲਮੀਤ ਨੂੰ ਨਖ਼ਰੋ’ ਦਾ ਖਿਤਾਬ ਦਿੱਤਾ ਗਿਆ। ਅੰਤ ਵਿਚ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ‘ਮਿਸ ਤੀਜ’ ਦਾ ਖ਼ਿਤਾਬ ਸੱਤਵੀਂ ਜਮਾਤ ਦੀ ਵਿਦਿਆਰਥਣ ਐਸ਼ਪ੍ਰੀਤ ਨੂੰ ਦਿੱਤਾ ਗਿਆ। ਸਕੂਲ ਦੀਆਂ ਵਿਦਿਆਰਥਣਾ ਨੇ ਪੀਂਘਾਂ ਝੂਟ ਕੇ ਸਾਵਣ ਮਹੀਨੇ ਦਾ ਆਨੰਦ ਮਾਣਿਆ। ਸਕੂਲ ਦੇ ਐਮ.ਡੀ ਬਲਜੀਤ ਸਿੰਘ, ਡਾਇਰੈਕਟਰ/ਪਿ੍ਰੰਸੀਪਲ ਸੁਰਿੰਦਰ ਕੌਰ, ਪਿ੍ਰੰਸੀਪਲ ਰੁਬੀਨਾ ਧੀਰ ਨੇ ਤੀਜ ਦੇ ਤਿਉਹਾਰ ਦੇ ਬਾਰੇ ਦੱਸਿਆ ਤੇ ਸਭ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ।
ਪਿਛਲੀ ਖ਼ਬਰ ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ’ਚ ਭਾਰਤ ਨੇ 6 ਚਾਂਦੀ ਤੇ 3 ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਸੀਨੀਅਰ ਸਹਾਇਕ ਸੁਨੀਲ ਵਾਟਸ ਸੇਵਾ ਮੁਕਤ ਹੋਣ ’ਤੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।