08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਪਰਿਵਾਰਕ ਮਿਲਣੀ ਤੇ ਸਨਮਾਨ ਸਮਾਰੋਹ ਕਰਵਾਇਆ

ਅਜੀਤ ਡੈਸਕ 21-07-2026
ਫ਼ਰੀਦਕੋਟ, 20 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਰਿਵਾਰਕ ਮਿਲਣੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਹੁਸ਼ਿਆਰ ਬੱਚਿਆਂ ਅਤੇ ਯੂ.ਪੀ.ਐਸ.ਸੀ ਇਮਤਿਹਾਨ ’ਚੋਂ 76ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸਨਾਵਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਦੀਪ ਕੁਮਾਰ ਸੂਰੀ ਪ੍ਰਧਾਨ ਐਮ ਜੀ ਐਮ ਵਿਦਿਅਕ ਸੰਸਥਾਵਾਂ ਅਤੇ ਵਿਸ਼ੇਸ਼ ਮਹਿਮਾਨ ਡਾ. ਕੁਲਦੀਪ ਸਿੰਘ ਡਾਇਰੈਕਟਰ ਪੀ.ਏ.ਯੂ ਖੋਜ ਕੇਂਦਰ ਸਨ। ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਪ੍ਰੋਫੈਸਰ ਐਨ. ਕੇ. ਗੁਪਤਾ ਨੇ ਮਹੀਨਾ ਜੁਲਾਈ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ’ਚ ਕਰਨਲ ਬਲਵੀਰ ਸਿੰਘ ਸਰਾਂ ਅਤੇ ਪ੍ਰੋਫੈਸਰ ਨਿਰਮਲ ਕੌਸ਼ਿਕ ਵਲੋਂ ਆਪਣੀਆਂ ਲਿਖੀਆਂ ਕਿਤਾਬਾਂ ਸਨਾਵਰਦੀਪ ਸਿੰਘ ਨੂੰ ਭੇਟ ਕੀਤੀਆਂ ਗਈਆਂ। ਸਮਾਰੋਹ ’ਚ ਐਡਵੋਕੇਟ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੌਲੀਆ ਵਲੋਂ ਦੀਪਕ ਕੁਮਾਰ ਸੱਚਦੇਵਾ, ਚਹਿਕ, ਪਰਭਜੋਤ ਕੌਰ ਨੂੰ ਮੈਡਲ ਪਹਿਨਾ ਕੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਜਨਰਲ ਸਕਤਰ ਦਰਸ਼ਨ ਲਾਲ ਚੁੱਘ ਨੇ ਕੀਤਾ। ਸਮਾਗਮ ’ਚ ਮਹੀਨਾ ਜੁਲਾਈ ਦੌਰਾਨ ਜਨਮੇ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਚਮਨ ਲਾਲ ਗੁਲਾਟੀ, ਪ੍ਰਿਤਪਾਲ ਸਿੰਘ ਕੋਹਲੀ, ਕੁਲਜੀਤ ਸਿੰਘ ਵਾਲੀਆ, ਪ੍ਰੋ. ਜਤਿੰਦਰ ਸਿੰਘ ਖਾਲਸਾ, ਮੈਨੇਜਰ ਸੁਖਮੰਦਰ ਸਿੰਘ ਭਲੂਰੀਆ, ਇੰਜ. ਅਸ਼ੋਕ ਕੁਮਾਰ ਵਧਵਾ, ਮਹਿੰਦਰ ਸਿੰਘ ਗਰੋਵਰ, ਦਰਸ਼ਨ ਲਾਲ ਚੁੱਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀੲਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਮਲੋਟ ਵਿਖੇ 24 ਘੰਟੇ ਬਿਜਲੀ ਸਪਲਾਈ ਦੇ ਵਾਅਦੇ ਨੂੰ ਲੈ ਕੇ ਕਾਂਗਰਸ ਵਲੋਂ ਰੋਸ ਧਰਨਾ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਖ਼ਿਲਾਫ ਵਕੀਲਾਂ ਵਲੋਂ ਭੁੱਖ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।