07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਆਖ਼ਰ ਕਦੋਂ ਭਰਿਆ ਜਾਵੇਗਾ ਇਹ ਸੜਕ ’ਤੇ ਕੰਢੇ ਬਣਿਆ ਡੂੰਘਾ ਟੋਇਆ

ਅਜੀਤ ਡੈਸਕ 11-07-2026

ਕੋਟਕਪੂਰਾ, 10 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਦੇਵੀ ਵਾਲਾ ਸੜਕ ’ਤੇ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਸਬੰਧਿਤ ਠੇਕੇਦਾਰ ਵਲੋਂ ਇਹ ਬੰਦ ਕਰਨ ਉਪਰੰਤ ਮੁੜ ਚਾਲੂ ਕਰ ਦਿੱਤਾ ਗਿਆ ਹੈ। ਜੇ.ਸੀ.ਬੀ ਮਸ਼ੀਨ ਨਾਲ ਪਾਈਪ ਲਾਈਨ ਪਾਉਣ ਸਮੇਂ ਕਈ ਥਾਵਾਂ ਉਪਰ ਅਜੇ ਵੀ ਡੂੰਘੇ-ਡੂੰਘੇ ਟੋਏ ਪੁੱਟ ਕੇ ਛੱਡ ਦਿੱਤੇ ਗਏ ਹਨ। ਹਾਲਾਂ ਕਿ ਇਨ੍ਹਾਂ ਦੇ ਨੇੜੇ ਪਾਈਪ ਲਾਈਨ ਪਾਉਣ ਦਾ ਕੰਮ ਦੋ ਮਹੀਨੇ ਪਹਿਲਾਂ ਪੂਰਾ ਹੋ ਚੁੱਕਾ ਹੈ। ਇੱਥੋਂ ਰੋਜ਼ਾਨਾ ਲੰਘਣ ਵਾਲੇ ਜਾਗਰੂਕ ਵਿਅਕਤੀਆਂ ਦਾ ਕਹਿਣਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਮੁੁਕੰਮਲ ਹੋਏ ਕੰਮ ਦੇ ਬਾਵਜੂਦ ਵੀ ਇਨ੍ਹਾਂ ਡੂੰਘੇ ਟੋਇਆਂ ਨੂੰ ਭਰਨ ਦਾ ਯਤਨ ਕਿਉਂ ਨਹੀਂ ਕੀਤਾ ਗਿਆ? ਸੜਕ ਦੇ ਇਕ ਪਾਸੇ ਪੱਟ ਕੇ ਛੱਡੇ ਗਏ ਇਨ੍ਹਾਂ ਟੋਇਆਂ ਨੂੰ ਵੇਖ ਕੇ ਪਹਿਲੀ ਨਜ਼ਰੇ ਇਉਂ ਲੱਗਦਾ ਹੈ ਜਿਵੇਂ ਸਬੰਧਿਤ ਵਿਭਾਗ ਵਾਲੇ ਕਿਸੇ ਵੱਡਾ ਵਾਪਰ ਜਾਣ ਨੂੰ ਉਡੀਕ ਰਹੇ ਹੋਣ। ਇਕ ਟੋਆ ਤਾਂ ਸੜਕ ਦੇ ਬਿਲਕੁੱਲ ਨਾਲ ਲੱਗਦਾ ਹੈ ਅਤੇ ਇਹ ਹੈ ਵੀ ਕਾਫ਼ੀ ਡੂੰਘਾ ਹੈ। ਇਸ ਟੋਏ ’ਚ ਡਿੱਗ ਕੇ ਕੋਈ ਵੀ ਵਹੀਕਲ ਚਾਲਕ ਆਪਣਾ ਜਾਨੀ-ਮਾਲੀ ਨੁਕਸਾਨ ਕਰਵਾ ਸਕਦਾ ਹੈ।

ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਕੋਹਾਰ ਵਾਲਾ ’ਚ ਜਨਤਕ ਮਿਲਣੀ , ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਜੈਤੋ ਵਿਖੇ ਵਾਰਿਸ ਪੰਜਾਬ ਦੇ ਵਲੋਂ ਯੂਥ ਇਕੱਠ ਤੇ ਰੋਡ ਸ਼ੋਅ ਜਗਨਪ੍ਰੀਤ ਸਿੰਘ ਬਣੇ ਯੂਥ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।