28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਾਲਜ ਦੀ ਖੂਬਸੂਰਤੀ ਲਈ ਓ.ਐਸ.ਏ. ਨੇ ਪਾਮ ਦੇ ਬੂਟੇ ਲਗਾਏ

ਅਜੀਤ ਡੈਸਕ 10-07-2026
ਫ਼ਰੀਦਕੋਟ, 9 ਜੁਲਾਈ (ਸਟਾਫ਼ ਰਿਪੋਰਟਰ)-ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ (ਓ.ਐਸ.ਏ.) ਨੇ ਅੱਜ ਕਾਲਜ ਦੀ ਖੂਬਸੂਰਤੀ ਲਈ ਪਾਮ ਦੇ ਬੂਟੇ ਲਗਾਏ। ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਰਿਟਾ: ਆਈ.ਪੀ.ਐਸ. ਅਤੇ ਪ੍ਰਿੰਸੀਪਲ ਪੂਜਾ ਭੱਲਾ ਦੀ ਅਗਵਾਈ ਹੇਠ ਇਕ ਕਾਰਜ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਹ ਪ੍ਰਣ ਲਿਆ ਕਿ ਆਪਣੇ ਜਨਮ ਦਿਨ ’ਤੇ ਹਰ ਵਰ੍ਹੇ ਇਕ-ਇਕ ਬੂਟਾ ਜ਼ਰੂਰ ਲਗਾਇਆ ਜਾਵੇ। ਪ੍ਰਿੰਸੀਪਲ ਦੇ ਦਫ਼ਤਰ ਵਿਖੇ ਕੀਤੇ ਗਏ ਸਾਦੇ ਸਮਾਗਮ ਦੌਰਾਨ ਪੁਰਾਣੇ ਵਿਦਿਆਰਥੀਆਂ ਸਵਰਨਜੀਤ ਸਿੰਘ ਗਿੱਲ ਅਤੇ ਡਾ. ਐਸ.ਐਸ. ਬਰਾੜ ਨੇ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਵਹਿਣੀਵਾਲ ਰਿਟਾ: ਵਧੀਕ ਜ਼ਿਲ੍ਹਾ ਸ਼ੈਸਨ ਜੱਜ ਅਤੇ ਇੰਜ. ਬਰਿੰਦਰ ਸਿੰਘ ਡਾਲਾ ਰਿਟਾ: ਚੀਫ਼ ਇੰਜੀਨੀਅਰ ਨੇ ਐਸੋਸੀਏਸ਼ਨ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਐਡਵੋਕੇਟ ਸ਼ਾਮ ਜੀ, ਜਨਿੰਦਰ ਜੈਨ, ਰਵੀ ਸੇਠੀ, ਹਰਜਿੰਦਰ ਸਿੰਘ ਸੰਧੂ, ਪ੍ਰੋ. ਹਰਜਿੰਦਰ ਸਿੰਘ ਖਾਲਸਾ ਨੇ ਇਕ ਇਕ ਬੂਟਾ ਲਗਾ ਕੇ ਵਾਤਾਵਰਨ ਦੇ ਸੁਧਾਰ ਲਈ ਆਪਣਾ ਯੋਗਦਾਨ ਪਾਇਆ। ਅਜੀਤ ਦੇ ਜ਼ਿਲ੍ਹਾ ਇੰਚਾਰਜ ਜਸਵੰਤ ਸਿੰਘ ਪੁਰਬਾ ਨੇ ਇਸ ਮੌਕੇ ਐਸੋਸੀਏਸ਼ਨ ਵਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੁਹਿੰਮ ਲਈ ਕਾਲਜ ਦੇ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਅਤੇ ਪ੍ਰੋ. ਗਗਨਦੀਪ ਕੌਰ ਨੇ ਮੁੱਖ ਭੂਮਿਕਾ ਨਿਭਾਈ। ਇਸ ਕਾਰਜ ਲਈ ਕੈਨੇਡਾ ਤੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਐਸ.ਐਸ. ਬਾਜਵਾ ਅਤੇ ਅਮਰੀਕਾ ਤੋਂ ਪ੍ਰਿੰਸੀਪਲ ਪਰਮਿੰਦਰ ਸਿੰਘ ਤੱਗੜ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ‘ਕਹਿਰ ਦੀ ਭਖਦੀ ਗਰਮੀ’ ਵਿਸ਼ੇ ’ਤੇ ਵਿਸ਼ੇਸ਼ ਜਨ-ਜਾਗਰੂਕਤਾ ਵਿਖਿਆਨ 11 ਨੂੰ ਅਗਲੀ ਖ਼ਬਰ ਭੁਪੇਸ਼ ਬਘੇਲ ਖਿਲਾਫ਼ ਟਿੱਪਣੀਆਂ ਨੂੰ ਲੈ ਕੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ’ਚ ਕਾਂਗਰਸੀ ਆਗੂਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।