03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬਜ਼ੁਰਗ ਦੀ ਰੇਲਗੱਡੀ ਹੇਠ ਆਉਣ ਨਾਲ ਮੌਤ

ਅਜੀਤ ਡੈਸਕ 05-07-2026
ਜੈਤੋ, 4 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਰੇਲਵੇ ਸਟੇਸ਼ਨ ’ਤੇ ਇਕ 65 ਸਾਲਾ ਬਜ਼ੁਰਗ ਦੀ (ਜੰਮੂ ਤਵੀ) ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਰੇਲਵੇ ਪੁਲਿਸ ਚੌਂਕੀ ਦੇ ਹੌਲਦਾਰ ਲਖਵੀਰ ਸਿੰਘ ਤੇ ਏ.ਐਸ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਚੌਂਕੀਦਾਰ ਰਾਜ ਸਿੰਘ (65) ਪੁੱਤਰ ਗੁਰਬਚਨ ਸਿੰਘ ਵਾਸੀ ਸੁਰਘੂਰੀ ਅਹਿਮਦਾਬਾਦ ਤੋਂ (ਬਠਿੰਡਾ-ਜੈਤੋ-ਫ਼ਿਰੋਜ਼ਪੁਰ) ਜੂੰਮ ਜਾ ਰਹੀ ਰੇਲ ਗੱਡੀ ’ਤੇ ਚੜ੍ਹਣ ਮੌਕੇ ਰਾਜ ਸਿੰਘ ਦਾ ਪੈਰ ਤਿਲਕਣ ਕਰਕੇ ਉਹ ਰੇਲ ਗੱਡੀ ਹੇਠਾਂ ਆ ਗਿਆ ਤੇ ਮੌਤ ਹੋ ਗਈ। ਰੇਲਵੇ ਪੁਲਿਸ ਨੇ ਮਿ੍ਤਕ ਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਰਵਾਈ ਕਰਕੇ ਮਿ੍ਰਤਕ ਰਾਜ ਸਿੰਘ ਦੀ ਲਾਸ਼ ਦਾ ਪੋਸਟਮਾਰਟਰਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਪਿਛਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦਾ ਚਾਈਲਡ-ਫ਼ਰੈਂਡਲੀ ਐਂਡ ਕੇਅਰਿੰਗ ਕੈਂਪਸ ’ਤੇ ਵਿਸ਼ੇਸ਼ ਜ਼ੋਰ-ਚੇਅਰਪਰਸਨ ਰਕਸ਼ੰਦਾ ਸ਼... ਅਗਲੀ ਖ਼ਬਰ ਖੇਤ ਤੋਂ ਘਰ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।