30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਿਸ਼ਾਨਦੇਹੀ ਵਾਲੇ ਖੰਭੇ ਪੱਟਣ ਵਾਲਿਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 03-07-2026
ਕੋਟਕਪੂਰਾ, 2 ਜੁਲਾਈ (ਮੋਹਰ ਸਿੰਘ ਗਿੱਲ)-ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਮਲਕੀਤ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਕੋਟਸੁਖੀਆ ਨੇ ਦੱਸਿਆ ਹੈ ਕਿ ਉਹ ਉਕਤ ਪਤੇ ਦਾ ਵਸਨੀਕ ਹੈ ਅਤੇ ਖੇਤੀਬਾੜੀ ਕਰਦਾ ਹੈ। ਮੇਰੀ ਜ਼ਮੀਨ ਸਾਢੇ ਪੰਜ ਕਿੱਲੇ ਨੰਬਰਦਾਰਾਂ ਵਾਲੀ ਪਹੀ ਕੋਟਸੁਖੀਆ ਵਿਖੇ ਹੈ। ਮੇਰੀ ਜ਼ਮੀਨ ਦੇ ਨਾਲ ਬਲਵਿੰਦਰ ਸਿੰਘ ਅਤੇ ਮੱਲ ਸਿੰਘ ਵਾਸੀ ਕੋਟਸੁਖੀਆ ਦੀ ਜ਼ਮੀਨ ਹੈ। ਮੈਂ ਬਲਵਿੰਦਰ ਸਿੰਘ ਪੁੱਤਰ ਮੱਲ ਸਿੰਘ ਦੀ ਜ਼ਮੀਨ ਨਾਲ ਤਿੰਨ ਕਨਾਲਾਂ ਵਿਚ ਚਰੀ ਬੀਜੀ ਹੋਈ ਸੀ। ਬਲਵਿੰਦਰ ਸਿੰਘ ਦੀ ਇਹ ਜ਼ਮੀਨ ਨਛੱਤਰ ਸਿੰਘ ਵਾਸੀ ਪਿੰਡ ਕੋਟਸੁਖੀਆ ਕੋਲ ਠੇਕੇ ’ਤੇ ਹੈ। ਮਿਤੀ 10.06.2026 ਨੂੰ ਬਲਵਿੰਦਰ ਸਿੰਘ, ਮੱਲ ਸਿੰਘ ਅਤੇ ਨਛੱਤਰ ਸਿੰਘ ਨੇ ਸਾਜਬਾਜ਼ ਹੋ ਕੇ ਟਰੈਕਟਰ ਪਿੱਛੇ ਹਲ਼ ਪਾ ਕੇ ਸਾਂਝੀ ਵੱਟ ਢਾਹ ਕੇ ਮੇਰੇ ਨਿਸ਼ਾਨਦੇਹੀ ਵਾਲੇ ਪੱਥਰ ਦੇ ਖੰਭੇ ਵੀ ਪੁੱਟ ਕੇ ਮੇਰੀ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਕਰ ਲਿਆ। ਇਸ ਸਬੰਧ ’ਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
ਪਿਛਲੀ ਖ਼ਬਰ ਕੰਪਿਊਟਰ ਅਧਿਅਪਕਾਂ ਨੇ ‘ਆਪ’ ਸਰਕਾਰ ਦਾ ਚੋਣ ਐਲਾਨ ਪੱਤਰ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪਿੰਡ ਵੜਿੰਗ ਪਾਣੀ ਦੀ ਬੂੰਦ-ਬੂੰਦ ਨੂੰ ਤਰਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।