30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਰਾਜਸਥਾਨ ਫ਼ੀਡਰ ਦੀ ਪਟੜੀ ਦੀ ਗਾਇਬ ਰੇਲਿੰਗ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 03-07-2026
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਹਰਮਹਿੰਦਰ ਪਾਲ)-ਮੁਕਤਸਰ-ਕੋਟਕਪੂਰਾ ਰੋਡ ਮੁੱਖ ਮਾਰਗ ਉਪਰੋਂ ਲੰਘਦੀ ਰਾਜਸਥਾਨ ਕੈਨਾਲ ਦਾ ਉਪਰਲਾ ਕਿਨਾਰਾ ਸੜਕ ਦੇ ਪੱਧਰ ਨਾਲੋਂ ਨੀਵਾਂ ਹੋਣ ਕਰਕੇ ਕਰੀਬ 30 ਸਾਲ ਪਹਿਲਾਂ ਇਕ ਬੱਸ ਨਹਿਰ ਦੀ ਪਟੜੀ ਤੋਂ ਸਿੱਧੀ ਨਹਿਰ ਵਿਚ ਉਤਰ ਗਈ ਸੀ ਅਤੇ ਵੱਡੀ ਗਿਣਤੀ ’ਚ ਸਵਾਰੀਆਂ ਮਰ ਗਈਆਂ ਸਨ। ਉਸ ਤੋਂ ਬਾਅਦ ਨਹਿਰ ਦੀ ਇਸ ਪਟੜੀ ਉਪਰ ਲੋਹੇ ਦੀ ਇਕ ਮਜ਼ਬੂਤ ਰੈਲਿੰਗ ਲਾ ਦਿੱਤੀ ਗਈ ਸੀ। ਪਰ ਪਿਛਲੇ ਕਈ ਸਾਲਾਂ ਤੋਂ ਇਹ ਰੈਲਿੰਗ ਗਾਇਬ ਹੋ ਗਈ ਹੈ। ਹੁਣ ਨਹਿਰ ਦੀ ਇਹ ਪਟੜੀ ਨੰਗੀ ਹੈ ਅਤੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਘਟਨਾ ਵਾਲੀ ਬੱਸ ਕੋਟਕਪੂਰਾ ਦੀ ਤਰਫੋਂ ਮੁਕਤਸਰ ਵੱਲ ਆ ਰਹੀ ਸੀ। ਕੋਟਕਪੂਰਾ ਵਾਲੀ ਸੜਕ ਅਤੇ ਨਹਿਰ ਦਾ ਕਿਨਾਰਾ ਬਿਲਕੁਲ ਬਰਾਬਰ ਹਨ। ਇਸ ਕਰਕੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਰਾਜਸਥਾਨ ਕੈਨਾਲ ਦੇ ਬਰਾਬਰ ਚੱਲਦੀ ਸਰਹੰਦ ਫੀਡਰ ਦੇ ਪਟੜੀ ਦੇ ਕਿਨਾਰੇ ਵੀ ਰੈਲਿੰਗ ਤੋਂ ਬਿਨ੍ਹਾਂ ਹੀ ਹਨ। ਲੋਕਾਂ ਅਤੇ ਰਾਹਗੀਰਾਂ ਦੀ ਮੰਗ ਹੈ ਕਿ ਦੋਹਾਂ ਨਹਿਰਾਂ ਦੀਆਂ ਪਟੜੀਆਂ ਦੇ ਨਾਲ-ਨਾਲ ਮਜ਼ਬੂਤ ਰੈਲਿੰਗ ਜਾਂ ਕੰਕਰੀਟ ਦੀ ਦੀਵਾਰ ਬਣਾਈ ਜਾਵੇ ਤਾਂ ਕਿ ਹਾਦਸੇ ਸਮੇਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਬਲਾਕ ਸਾਦਿਕ ਦੇ ਪ੍ਰਧਾਨ ਅਮਨਦੀਪ ਸਿੰਘ ਅਹੁਦੇ ਤੇ ਮੁੱਢਲੀ ਮੈਂਬਰਸ਼ਿੱ ਤੋਂ ਬਰਖਾਸਤ ਅਗਲੀ ਖ਼ਬਰ ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਸੜਕਾਂ ’ਤੇ ਭਰਿਆ ਮੀਂਹ ਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।