15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪਿੰਡ ਰੋੜੀਕਪੂਰਾ ਦੇ ਸਰਕਾਰੀ ਸਕੂਲਾਂ ’ਚ ਯੋਗਾ ਦਿਵਸ ਮਨਾਇਆ

ਅਜੀਤ ਡੈਸਕ 22-06-2026

ਜੈਤੋ, 21 ਜੂਨ (ਗੁਰਮੀਤਪਾਲ ਰੋੜੀਕਪੂਰਾ)-ਸਰਕਾਰੀ ਪ੍ਰਾਇਮਰੀ ਸਕੂਲ ਰੋੜੀਕਪੂਰਾ ਅਤੇ ਸੁਤੰਤਰਤਾ ਸੰਗਰਾਮੀ ਜਗੀਰ ਸਿੰਘ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ ਵਿਖੇ ਪੂਜਾ ਰਾਣੀ ਇੰਚਾਰਜ ਸੀਨੀਅਰ ਸੈਕੰਡਰੀ ਸਕੂਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਦੋਵੇਂ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਯੋਗ ਕਿਰਿਆਵਾਂ ਅਤੇ ਯੋਗ ਸਾਧਨਾ ਬਾਰੇ ਜਾਣਕਾਰੀ ਹਾਸਿਲ ਕੀਤੀ। ਪੂਜਾ ਰਾਣੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਲਈ ਲਾਭ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ ਨੇ ‘ਤੰਦਰੁਸਤ ਤਨ ਵਿਚ ਤੰਦਰੁਸਤ ਮਨ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਰੋਜ਼ਾਨਾ ਜੀਵਨ ਵਿਚ ਯੋਗਾ ਅਤੇ ਕਸਰਤ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਸਮਾਗਮ ਵਿਚ ਵਿਦਿਆਰਥੀਆਂ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਸਾਰਿਕਾ ਲੈਕਚਰਾਰ, ਜਸਵਿੰਦਰ ਕੌਰ ਪੰਜਾਬੀ ਅਧਿਆਪਕਾ, ਹਾਸ਼ਿਮਾ, ਬਬੀਤਾ, ਮਨਦੀਪ ਕੌਰ ਗਣਿਤ ਅਧਿਆਪਕਾ, ਨਿਤਿਕਾ, ਕੋਮਲ ਸਾਇੰਸ ਅਧਿਆਪਕਾ, ਸੁਖਚਰਨ ਸਿੰਘ ਕੈਂਪਸ ਮੈਨੇਜਰ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋੜੀਕਪੂਰਾ ਦੀਆਂ ਸੁਖਬੀਰ ਕੌਰ ਅਤੇ ਸੁਖਪਾਲਜੀਤ ਕੌਰ ਸਮੇਤ ਹੋਰ ਹਾਜ਼ਰ ਸਨ।
 

ਪਿਛਲੀ ਖ਼ਬਰ ਪਤੀ ਵਲੋਂ ਬੱਚਿਆਂ ਸਮੇਤ ਭੇਦਭਰੇ ਹਾਲਾਤ ’‘ਚ ਲਾਪਤਾ ਹੋਈ ਪਤਨੀ ’ਤੇ ਦੋਸ਼ ਅਗਲੀ ਖ਼ਬਰ ਦਸਮੇਸ਼ ਡੈਂਟਲ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।